ਨਿੱਜੀ ਪੱਤਰ ਪੇ੍ਰਕ
ਡੇਰਾਬੱਸੀ, 6 ਦਸੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਅੱਜ ਸ਼ਾਮ ਵਾਪਰੇ ਸੜਕ ਹਾਦਸੇ ਵਿੱਚ ਸੱਤ ਵਾਹਨ ਟਕਰਾ ਗਏ। ਹਾਦਸੇ ਵਿੱਚ ਸਾਰੇ ਵਾਹਨ ਨੁਕਸਾਨੇ ਗਏ ਜਿਸ ਮਗਰੋਂ ਹਾਈਵੇਅ ’ਤੇ ਜਾਮ ਲੱਗ ਗਿਆ।
ਜਾਣਕਾਰੀ ਅਨੁਸਾਰ ਹਾਈਵੇਅ ’ਤੇ ਆਦਰਸ਼ ਨਗਰ ਦੇ ਸਾਹਮਣੇ ਕਾਰ ਚਾਲਕ ਵੱਲੋਂ ਕੋਈ ਵਾਹਨ ਅੱਗੇ ਆਉਣ ਕਾਰਨ ਅਚਾਨਕ ਬ੍ਰੇਕ ਮਾਰ ਦਿੱਤੀ ਗਈ। ਤੇਜ਼ ਸਪੀਡ ਕਾਰ ਅੱਗੇ ਆ ਜਾਣ ਕਾਰਨ ਉਸ ਵੱਲੋਂ ਮਾਰੀ ਬ੍ਰੇਕ ਕਾਰਨ ਉਸਦੇ ਪਿੱਛੇ ਆ ਰਹੇ ਚਾਲਕ ਆਪਣੇ ਵਾਹਨਾਂ ਨੂੰ ਕਾਬੂ ਨਹੀਂ ਕਰ ਸਕੇ। ਇਸ ਦੌਰਾਨ ਇਕ ਤੋਂ ਬਾਅਦ ਸੱਤ ਵਾਹਨ ਇਕ ਦੂਜੇ ਦੇ ਪਿੱਛੇ ਟਕਰਾ ਗਏ। ਹਾਦਸੇ ਤੋਂ ਬਾਅਦ ਸਭ ਤੋਂ ਮੂਹਰੇ ਵਾਲਾ ਕਾਰ ਚਾਲਕ ਮੌਕੇ ਤੋਂ ਖਿੱਸਕ ਗਿਆ ਜਦਕਿ ਛੇਂ ਵਾਹਨ ਚਾਲਕ ਆਪਸ ਵਿੱਚ ਖਹਬਿੜਦੇ ਰਹੇ।
ਹਾਦਸੇ ਤੋਂ ਬਾਅਦ ਚੰਡੀਗੜ੍ਹ ਜਾਣ ਵਾਲੇ ਪਾਸੇ ਜਾਮ ਲੱਗ ਗਿਆ ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨੁਕਸਾਨੇ ਵਾਹਨਾਂ ਨੂੰ ਪਾਸੇ ਕਰਵਾ ਜਾਮ ਖੁਲ੍ਹਵਾਇਆ।
ਸੜਕ ਹਾਦਸੇ ਵਿੱਚ ਹਲਾਕ
ਜ਼ੀਰਕਪੁਰ: ਜ਼ੀਰਕਪੁਰ-ਪਟਿਆਲਾ ਸੜਕ ’ਤੇ ਅਜੀਜਪੁਰ ਟੌਲ ਪਲਾਜ਼ਾ ਨੇੜੇ ਇਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (52) ਵਾਸੀ ਫੇਜ਼ 11 ਮੁਹਾਲੀ ਦੇ ਰੂਪ ਵਿੱਚ ਹੋਈ ਹੈ। ਜਾਂਚ ਅਧਿਕਾਰੀ ਰਾਜੇਸ਼ ਚੌਹਾਨ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਲੜਕੇ ਦਮਨਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ