ਜਗਮੋਹਨ ਸਿੰਘ
ਰੂਪਨਗਰ, 27 ਜੁਲਾਈ
ਅੱਜ ਇਥੇ ਸੈਣੀ ਭਵਨ ਵਿੱਚ ਸਿੱਖਿਆਰਥਣਾਂ ਵਲੋਂ ਇੰਨਰਵ੍ਹੀਲਹ ਕਲੱਬ ਰੂਪਨਗਰ ਦੀਆਂ ਮੈਂਬਰਾਂ ਨਾਲ ਮਿਲਕੇ ਤੀਆਂ ਪੂਰੇ ਉਤਸਾਹ ਨਾਲ ਮਨਾਈਆਂ। ਇਸ ਸਮਾਗਮ ਵਿੱਚ ਸਿੱਖਿਆਰਥਣਾਂ ਨੇ ਸੁੰਦਰ ਪਹਿਰਾਵੇ ’ਚ ਸੱਜ ਧੱਜ ਕੇ ਸ਼ਿਰਕਤ ਕੀਤੀ ਅਤੇ ਨੱਚ ਟੱਪ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਸਿੱਖਿਆਰਥਣਾਂ ਨੇ ਵੱਖ ਵੱਖ ਗੀਤਾਂ ਤੇ ਆਪਣੇ ਫੰਨ ਦੇ ਰੰਗ ਵੀ ਬਿਖੇਰੇ। ਸ੍ਰੀਮਤੀ ਗੁਰਪ੍ਰੀਤ ਕੌਰ ਸੈਣੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸਨ ਸਮਾਗਮ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ, ਐੱਮਸੀ ਜਸਵਿੰਦਰ ਕੌਰ, ਨੀਰੂ ਗੁਪਤਾ ਨੇ ਵੀ ਸ਼ਿਰਕਤ ਕੀਤੀ। ਇੰਨਰਵੀਲ੍ਹ ਕਲੱਬ ਵਲੋਂ ਇਸ ਮੌਕੇ ਬਲਵਿੰਦਰ ਕੌਰ ਨੇ ਸੈਣੀ ਭਵਨ ਦੇ ਪ੍ਰਬੰਧਕਾਂ ਨੇ ਵਧਾਈ ਦਿੱਤੀ। ਪ੍ਰਧਾਨ ਡਾ. ਅਜਮੇਰ ਸਿੰਘ ਤੰਬੜ ਨੇ ਕਿਹਾ ਅਜਿਹੇ ਪ੍ਰੋਗਰਾਮਾਂ ਨਾਲ ਸਮਾਜਿਕ ਨੇੜਤਾ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਰਾਜਿੰਦਰ ਸੈਣੀ, ਰੀਅਲ ਸਟੇਟ ਕਾਰੋਬਾਰੀ ਅਮਰਜੀਤ ਸਿੰਘ, ਇੰਨਰਵੀਲ੍ਹ ਕਲੱਬ ਦੀਆਂ ਅਹੁਦੇਦਾਰ ਮਨਦੀਪ ਕੌਰ, ਤ੍ਰਿਪਤਾ ਚਾਨਣਾ, ਕਿਰਨ ਤ੍ਰਿਪਾਠੀ, ਪ੍ਰਵੇਸ਼ ਜੈਨ, ਨੀਲਮ ਤੋਂ ਇਲਾਵਾ ਸੰਤੋਸ਼ ਸੈਣੀ, ਸਮਿਤਾ ਸੈਣੀ, ਸਾਹਿਤਕਾਰ ਸੁਰਿੰਦਰ ਕੌਰ, ਰੇਖਾ, ਮਨਮੌਹਨ ਕੌਰ, ਸੈਣੀ ਭਵਨ ਦੇ ਪ੍ਰਬੰਧਕ ਬਲਬੀਰ ਸਿੰਘ, ਅਮਰਜੀਤ ਸਿੰਘ, ਗੁਰਮੁੱਖ ਸਿੰਘ ਸੈਣੀ, ਰਾਮ ਸਿੰਘ ਸੈਣੀ, ਗੁਰਮੁੱਖ ਸਿੰਘ ਲੋਂਗੀਆ, ਕੈਪਟਨ ਹਾਕਮ ਸਿੰਘ, ਬਹਾਦਰਜੀਤ ਸਿੰਘ, ਹਰਜੀਤ ਸਿੰਘ ਗਿਰਨ, ਜਗਦੇਵ ਸਿੰਘ, ਦਲਜੀਤ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਹਾਜ਼ਰ ਸਨ।