ਪੱਤਰ ਪ੍ਰੇਰਕ
ਚੰਡੀਗੜ੍ਹ, 14 ਮਈ
ਪੀਜੀਆਈ ਐਂਪਲਾਈਜ਼ ਯੂਨੀਅਨ (ਨਾਨ-ਫੈਕਲਟੀ) ਦੀ ਅੱਜ ਚੋਣ ਹੋਈ ਜਿਸ ਵਿੱਚ ਰਵਿੰਦਰ ਕੁਮਾਰ ਸੈਣੀ ਪੈਨਲ ਨੂੰ ਨਿਰਵਿਰੋਧ ਚੁਣ ਲਿਆ ਗਿਆ। ਇਸੇ ਦੌਰਾਨ ਰਵਿੰਦਰ ਕੁਮਾਰ ਸੈਣੀ ਨੂੰ ਪ੍ਰਧਾਨ, ਗੌਰਵ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਗਤੀ ਮਾਥੁਰ ਨੂੰ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਮੁੰਜਾਲ ਨੂੰ ਜਨਰਲ ਸਕੱਤਰ, ਅੰਜੂ ਬਾਲਾ ਸਕੱਤਰ, ਅਧਿਰਾਜ ਸ਼ਰਮਾ ਆਰਗੇਨਾਈਜ਼ਿੰਗ ਸਕੱਤਰ, ਜਿਤੇਂਦਰਾ ਕੁਮਾਰ ਗੁਪਤਾ ਪ੍ਰਚਾਰ ਸਕੱਤਰ ਅਤੇ ਬੇਅੰਤ ਕੰਬੋਜ਼ ਨੂੰ ਖਜ਼ਾਨਚੀ ਚੁਣਿਆ ਗਿਆ। ਮੁੱਖ ਚੋਣ ਅਫ਼ਸਰ ਨਰਿੰਦਰ ਮਲਿਕ ਨੇ ਦੱਸਿਆ ਕਿ ਭਾਵੇਂ ਜਗਜੀਤ ਸਿੰਘ ਪੈਨਲ ਵੱਲੋਂ ਵੀ ਨਾਮਜ਼ਦਗੀ ਪੱਤਰ ਭਰੇ ਗਏ ਸਨ ਪਰ ਉਸ ਪੈਨਲ ਦੇ ਕਾਗਜ਼ ਚੋਣ ਕਮੇਟੀ ਵੱਲੋਂ ਰੱਦ ਕਰ ਦਿੱਤੇ ਜਾਣ ਕਰਕੇ ਦੂਸਰਾ ਪੈਨਲ ਨਿਰਵਿਰੋਧ ਚੁਣਿਆ ਗਿਆ ਹੈ।