ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 20 ਅਕਤੂਬਰ
ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਮਾਸਟਰ ਪਿਆਰਾ ਸਿੰਘ ਭੋਲਾ ਦੇ ਜੀਵਨ ’ਤੇ ਆਧਾਰਿਤ ਹਰਨਾਮ ਸਿੰਘ ਡੱਲਾ ਦੀ ਪੁਸਤਕ ‘ਬਿਖੜੇ ਰਾਹਾਂ ਦਾ ਦਰਵੇਸ਼ ਪਾਂਧੀ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੌਰਾਨ ਅਮਲੋਹ ਦੇ ਐੱਸਡੀਐੱਮ ਗੁਰਬਿੰਦਰ ਸਿੰਘ ਜੌਹਲ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਪੁਸਤਕ ਦੀ ਜਾਣ-ਪਛਾਣ ਸ਼ਾਇਰ ਸੰਤ ਸਿੰਘ ਸੋਹਲ ਨੇ ਕਰਵਾਈ। ਇਸ ਮੌਕੇ ਸੁਰਜੀਤ, ਗੁਰਦੀਪ ਸਿੰਘ ਵੜੈਚ, ਆਜ਼ਾਦ ਵਿਸਮਾਦ, ਰਾਬਿੰਦਰ ਸਿੰਘ ਰੱਬੀ, ਪ੍ਰਿੰਸੀਪਲ ਮੋਹਣ ਸਿੰਘ ਅਤੇ ਸਵਰਨ ਸਿੰਘ ਭੰਗੂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਸੰਤ ਸਿੰਘ ਸੋਹਲ ਨੇ ਲੇਖਕ ਹਰਨਾਮ ਸਿੰਘ ਡੱਲਾ ਨੂੰ ਉਕਤ ਕਿਤਾਬ ਲਿਖਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦਾ ਨਾਇਕ ਇੱਕ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਦੂਜਿਆਂ ਲਈ ਪ੍ਰੇਰਨਾ ਦਾ ਸੋਮਾ ਸਿੱਧ ਹੋਇਆ ਹੈ। ਮਿਹਨਤ ਮਜ਼ਦੂਰੀ ਕਰਕੇ ਪੜ੍ਹੇ ਇਸ ਨਾਇਕ ਨੇ ਜਿੱਥੇ ਨਿਰਸਵਾਰਥ ਜ਼ਿੰਦਗੀ ਬਿਤਾਈ ਉੱਥੇ ਹੀ ਉਹ ਦੂਜਿਆਂ ਦਾ ਸਹਾਰਾ ਬਣਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਦੀ ਨੌਕਰੀ ਕਰਦਿਆਂ ਉਨ੍ਹਾਂ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਇਆ। ਇਸ ਮੌਕੇ ਡਾ. ਐੱਸਐੱਲ ਵਿਰਦੀ, ਸਰੂਪ ਸਿਆਲਵੀ, ਜੈ ਸਿੰਘ ਛਿੱਬਰ, ਚਰਨ ਸਿੰਘ ਕੰਗ, ਡਾ. ਬਿੱਕਰ ਸਿੰਘ, ਡਾ. ਸੰਤ ਸੁਰਿੰਦਰਪਾਲ ਸਿੰਘ, ਹਰਜਿੰਦਰ ਗੁਪਾਲੋਂ, ਰੋਮੀ ਘੜਾਮੇਵਾਲਾ, ਸੁਰਿੰਦਰਜੀਤ ਚੌਹਾਨ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਗੁਰਮੀਤ ਰਾਮ, ਦਰਸ਼ਨ ਸਿੰਘ ਅਤੇ ਅਮਰੀਕ ਸਿੰਘ ਸਮੇਤ ਹੋਰ ਵੀ ਸਾਹਿਤਕਾਰ ਹਾਜ਼ਰ ਸਨ।