ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਅਪਰੈਲ
ਯੂਟੀ ਪ੍ਰਸ਼ਾਸਨ ਵਲੋਂ 14 ਅਤੇ 15 ਅਪਰੈਲ ਨੂੰ ਐਲਾਨੀ ਗਈ ਜਨਤਕ ਛੁੱਟੀ ਕਾਰਨ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ ਵਲੋਂ ਵਾਹਨ ਰਜਿਸਟਰੇਸ਼ਨ ਅਤੇ ਲਾਇਸੈਂਸ ਆਦਿ ਨਾਲ ਸਬੰਧਿਤ ਕਾਰਜਾਂ ਲਈ ਦਿੱਤੀਆਂ ਗਈਆਂ ਅਗੇਤੀਆਂ ਤਰੀਕਾਂ ਨੂੰ ਅੱਗੇ ਪਾ ਦਿੱਤਾ ਗਿਆ ਹੈ। ਹੁਣ 14 ਅਤੇ 15 ਅਪਰੈਲ ਦੀ ਤਰੀਕਾਂ ਵਾਲੇ ਲੋਕ ਆਪਣੇ ਕਾਰਜ ਉਨ੍ਹਾਂ ਨਾਮ ਦੇ ਪਹਿਲੇ ਅੱਖਰ ਅਨੁਸਾਰ ਤੈਅ ਕੀਤੀਆਂ ਗਈਆਂ ਨਵੀਆਂ ਤਰੀਕਾਂ ਅਨੁਸਾਰ ਕਰਵਾ ਸਕਦੇ ਹਨ। ਆਰਐਲਏ ਅਨੁਸਾਰ ‘ਏ’ ਤੋ ਲੈਕੇ ‘ਸੀ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕ 18 ਅਪਰੈਲ ਨੂੰ, ‘ਡੀ’ ਤੋਂ ਲੈ ਕੇ ‘ਜੇ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਦੇ ਲੋਕ 19 ਅਪਰੈਲ, ‘ਕੇ’ ਤੋਂ ਲੈ ਕੇ ‘ਓ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕ 20 ਅਪਰੈਲ, ‘ਪੀ’ ਤੋਂ ਲੈ ਕੇ ‘ਆਰ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕ 21 ਅਪਰੈਲ ਅਤੇ ‘ਐਸ’ ਤੋਂ ਲੈ ਕੇ ‘ਜ਼ੈਡ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਲੋਕ 22 ਅਪਰੈਲ ਨੂੰ ਆਰਐਲਏ ਨਾਲ ਸਬੰਧਿਤ ਆਪਣੇ ਵਾਹਨ ਰਜਿਸਟਰੇਸ਼ਨ ਸਮੇਤ ਲਾਇਸੈਂਸ ਅਤੇ ਡਰਾਈਵਿੰਗ ਟੈਸਟ ਦੇ ਕੰਮ ਕਰਵਾ ਸਕਣਗੇ।