ਪੱਤਰ ਪ੍ਰੇਰਕ
ਮੋਰਿੰਡਾ/ਕੁਰਾਲੀ, 8 ਜਨਵਰੀ
ਨਜ਼ਦੀਕੀ ਪਿੰਡ ਢੰਗਰਾਲੀ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਵਿੱਚ ਹੋਰ ਨਵੀਨੀਕਰਨ ਕਰਨ ਲਈ ਮਾਸਟਰ ਪ੍ਰੇਮ ਸਿੰਘ ਬਾਠ ਦੀ ਯਾਦ ਵਿੱਚ ਜਾਰੀ ਕੀਤੇ 10 ਲੱਖ ਦੀ ਗ੍ਰਾਂਟ ਨਾਲ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਅਤੇ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਵਲੋਂ ਨੀਂਹ ਪੱਥਰ ਤੋਂ ਪਰਦਾ ਹਟਾਇਆ ਗਿਆ। ਸ੍ਰੀ ਦੂਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ’ਤੇ ਸਿਆਸਤ ਕਰਨੀ ਮੰਦਭਾਗੀ ਹੈ। ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਬਾਬਾ ਪਰਮਜੀਤ ਸਿੰਘ ਵੱਲੋਂ ਦੋ ਕਨਾਲ ਜ਼ਮੀਨ ਪੰਚਾਇਤ ਨੂੰ ਸਕੂਲ ਵਾਸਤੇ ਵਰਤਣ ਲਈ ਦਾਨ ਦਿੱਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਨੇਤਰ ਸਿੰਘ ਪੰਚ, ਮਾਧਵੀ ਸ਼ਰਮਾ, ਗੁਲਜ਼ਾਰ ਕੌਰ, ਕਮਲਜੀਤ ਕੌਰ, ਬਲਬੀਰ ਸਿੰਘ ਪੰਚ, ਲਖਵੀਰ ਸਿੰਘ ਬਾਠ, ਸੁਖਦੇਵ ਸਿੰਘ ਬਾਠ, ਸਰਬਜੀਤ ਸਿੰਘ, ਸਵਰਨ ਸਿੰਘ, ਆਦਿ ਹਾਜ਼ਰ ਸਨ।