ਪੰਚਕੂਲਾ: ਮਰਹੂਮ ਸ਼ਾਇਰ ਕਿਦਾਰ ਨਾਥ ਕਿਦਾਰ ਦੀ ਯਾਦ ਵਿੱਚ ਉਨ੍ਹਾਂ ਦੀ ਪੁਸਤਕ ‘ਨੰਨੇ ਸਿਪਾਹੀ” ਬ੍ਰਿਟਿਸ਼ ਸਕੂਲ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਜੈ ਸੇਠੀ ਨੇ ਕਿਹਾ ਕਿ ਕਿਤਾਬਾਂ ਸਮਾਜ ਦਾ ਅਕਸ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਸਕੂਲ ਦੇ ਬੱਚਿਆਂ ਦੀਆਂ ਕਵਿਤਾਵਾਂ ਇਸ ਕਿਤਾਬ ਵਿੱਚ ਛਪੀਆਂ ਹਨ ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸ਼ਾਇਰ ਅਸ਼ੋਕ ਭੰਡਾਰੀ ‘ਨਾਦਰ’, ਸ਼ਾਇਰ ਪ੍ਰੇਮ ਵਿੱਜ, ਸ਼ਾਇਰ ਓ.ਪੀ. ਸਿਹਾਗ ਅਤੇ ਕਈ ਮਹਿਲਾ ਲੇਖਿਕਾ ਵੀ ਹਾਜ਼ਰ ਸਨ। ਵਾਈਸ ਪ੍ਰਿੰਸੀਪਲ ਵੰਦਨਾ ਸ਼ਰਮਾ ਨੇ ਸਾਰੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ