ਚੰਡੀਗੜ੍ਹ: ਸੁਚੇਤਕ ਰੰਗਮੰਚ ਮੁਹਾਲੀ ਵਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਇੱਥੇ ਮਿੰਨੀ ਟੈਗੋਰ ਥੀਏਟਰ ਵਿੱਚ ਕਰਵਾਏ ਜਾ ਰਹੇ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦੇ ਤੀਜੇ ਦਿਨ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ‘ਮਨ ਮਿੱਟੀ ਦਾ ਬੋਲਿਆ’ ਸੋਲੋ ਨਾਟਕ ਪੇਸ਼ ਕੀਤਾ ਗਿਆ। ਕਵੀ ਤੇ ਨਾਟਕਕਾਰ ਸ਼ਬਦੀਸ਼ ਰਚਿਤ ‘ਮਨ ਮਿੱਟੀ ਦਾ ਬੋਲਿਆ’ ਨੇ ਉਨ੍ਹਾਂ ਇਸਤਰੀਆਂ ਦੇ ਹੋਣੀ ਨੂੰ ਦਰਸਾਇਆ ਜਿਨ੍ਹਾਂ ਨੂੰ ਵੱਖੋ-ਵੱਖਰੇ ਹਾਲਾਤ ਵਿੱਚ ਜਬਰ-ਜਨਾਹ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ, ਪ੍ਰੀਤਮ ਰੂਪਾਲ ਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸਰਬਜੀਤ ਕੌਰ ਸੋਹਲ ਵੀ ਮੌਜੂਦ ਸਨ। -ਸਾਹਿਤ ਪ੍ਰਤੀਨਿਧ