ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਇੱਥੋਂ ਦੇ ਵਾਰਡ ਨੰਬਰ 30 ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੇ ਵਾਰਡ ਅਧੀਨ ਆਉਂਦੇ ਸੈਕਟਰ 41-ਬੀ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੈਕਟਰ 41 ਵਿੱਚ ਕਈ ਥਾਈਂ ਬੂਟੇ ਲਗਾਏ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਨਿਗਮ ਦੇ ਹਾਰਟੀਕਲਚਰ ਵਿੰਗ ਦੇ ਐੱਸਡੀਓ ਅਸ਼ਵਨੀ ਕੁਮਾਰ, ਜੰਗਸ਼ੇਰ ਸਿੰਘ, ਸੁਰਜੀਤ ਬੁਟੇਰਲਾ, ਪਰਵਿੰਦਰ ਹੀਰਾ, ਗੁਰਪ੍ਰੀਤ ਬਡਹੇੜੀ, ਧਨਵੰਤ ਸਿੰਘ, ਰਾਜਕਰਨ, ਦਵਿੰਦਰ ਛਾਬੜਾ ਅਤੇ ਗਗਨ ਹਾਜ਼ਰ ਸਨ। -ਪੱਤਰ ਪ੍ਰੇਰਕ