ਪੰਚਕੂਲਾ: ਪੰਚਕੂਲਾ ਵਿੱਚ ਹਾਲੇ ਪੰਜ ਦਿਨ ਹੋਰ ਗਰਮੀ ਪਵੇਗੀ ਤੇ ਗਰਮ ਹਵਾਵਾਂ ਚੱਲਣਗੀਆਂ। ਪੰਚਕੂਲਾ ਵਿੱਚ ਗਰਮ ਹਵਾਵਾਂ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਨਸੀਹਤ ਦਿੱਤੀ ਹੈ। ਮੌਨਸੂਨ 29 ਅਤੇ 30 ਜੂਨ ਆਉਣ ਦੀ ਸੰਭਾਵਨਾ ਹੈ। ਆਉਣ ਵਾਲੇ ਪੰਜ ਦਿਨਾਂ ਤੱਕ ਲੂ ਹੋਰ ਵਧੇਗੀ। ਗਰਮ ਹਵਾਵਾਂ ਚੱਲਣ ਦੀ ਸਥਿਤੀ ਰਾਤ ਨੂੰ ਵੀ ਬਣੀ ਰਹਿੰਦੀ ਹੈ। ਗਰਮੀ ਕਾਰਨ ਪੰਚਕੂਲਾ ਦੇ ਬਜ਼ਾਰਾਂ ’ਚ ਵੀ ਸੁੰਨ ਪਸਰੀ ਹੋਈ ਹੈ। -ਪੱਤਰ ਪ੍ਰੇਰਕ