ਪੱਤਰ ਪ੍ਰੇਰਕ
ਪੰਚਕੂਲਾ, 3 ਨਵੰਬਰ
ਪੰਚਕੂਲਾ ਵਿੱਚ ਪੰਚਾਂ-ਸਰਪੰਚਾਂ ਦੀਆਂ ਚੋਣਾਂ ਦੇ ਨਤੀਜੇ ਦੇਰ ਰਾਤ ਐਲਾਨੇ ਗਏ। ਜੇਤੂ ਰਹੇ ਸਰਪੰਚਾਂ ਦੇ ਸਮਰਥਕਾਂ ਨੇ ਦੇਰ ਰਾਤ ਤੱਕ ਜਸ਼ਨ ਮਨਾਇਆ। ਜਿਹੜੇ ਸਰਪੰਚ ਜੇਤੂ ਰਹੇ ਉਨ੍ਹਾਂ ਵਿੱਚ ਬਲਾਕ ਬਰਵਾਲਾ ਪੰਚਾਇਤ ਤੋਂ ਜੇਤੂ ਰਹੇ ਸਰਪੰਚ ਓਮ ਪ੍ਰਕਾਸ਼, ਪਿੰਡ ਬਤੌੜ ਤੋਂ ਪ੍ਰੇਮ ਲਤਾ, ਬਟਵਾਲ ਤੋਂ ਵਿਧੀ ਚੰਦ ਸ਼ਰਮਾ, ਪਿੰਡ ਭਰੇਲੀ ਤੋਂ ਸੁਮਨ ਲਤਾ, ਪਿੰਡ ਬੁੰਗਾਂ ਤੋਂ ਕਵਿਤਾ, ਪਿੰਡ ਕਨੋਲੀ ਤੋਂ ਸੋਨਮ ਦੇਵੀ, ਪਿੰਡ ਭਗਵਾਨਪੁਰ ਤੋਂ ਹਰਚਰਨ ਸਿੰਘ, ਬਲਾਕ ਮੋਰਨੀ ਦੇ ਪਿੰਡ ਥਾਪਲੀ ਤੋਂ ਸੁਨੀਲ, ਪਿੰਡ ਦਾਰੜਾ ਤੋਂ ਰਕਸ਼ਾ ਦੇਵੀ, ਪਿੰਡ ਕੋਟੀ ਤੋਂ ਉਧੈ ਸਿੰਘ, ਪਿੰਡ ਬਾਲਦਵਾਲਾ ਤੋਂ ਵਿਨੋਦ, ਪਿੰਡ ਠੰਡੋਗ ਤੋਂ ਇੰਦਰਾਂ ਦੇਵੀ, ਪਿੰਡ ਦੂਧਗੜ੍ਹ ਤੋਂ ਕ੍ਰਿਸ਼ਨਾ ਦੇਵੀ, ਪਿੰਡ ਬਲੋਟੀ ਤੋਂ ਨੀਸ਼ਾ, ਪਿੰਡ ਦਾਬਸੂ ਤੋਂ ਰਜਿੰਦਰ ਸਿੰਘ ਤੇ ਹੋਰ ਕਈ ਚੁਣੇ ਗਏ। ਇਸੇ ਤਰ੍ਹਾਂ ਹੀ ਪਿੰਜੌਰ ਬਲਾਕ ਦੇ ਬਨੋਈ ਖੁਦਾ ਬਖਸ਼ ਤੋਂ ਨੀਲਕਸ਼ੀ, ਪਿੰਡ ਬਾਰ ਤੋਂ ਮੁਨੀ ਲਾਲ, ਪਿੰਡ ਦਖਰੋਗ ਤੋਂ ਸੰਤੋਸ਼ ਕੁਮਾਰੀ ਤੇ ਹੋਰ ਕਈ ਚੁਣੇ ਗਏ। ਬਲਾਕ ਰਾਏਪੁਰਾਣੀ ਦੇ ਪਿੰਡ ਦਨੋਲੀ ਤੋਂ ਰੀਤੂ ਰਾਣੀ, ਪਿੰਡ ਫਿਰੋਜ਼ਪੁਰ ਤੋਂ ਨੀਤਾ ਰਾਣੀ ਅਤੇ ਹੋਰ ਕਈ ਸਰਪੰਚ ਚੁਣੇ ਗਏ। ਇਸੇ ਤਰ੍ਹਾਂ ਬਰਵਾਲਾ ਬਲਾਕ ਵਿੱਚ 23 ਸਰਪੰਚ, 34 ਪੰਚ, ਮੋਰਨੀ ਬਲਾਕ ਵਿੱਚ 19 ਸਰਪੰਚ ਤੇ ਇੱਕ ਪੰਚ ਚੁਣਿਆ ਗਿਆ।