ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 14 ਸਤੰਬਰ
ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਅੱਜ ਹਿੰਦੀ ਦਿਵਸ ਮੌਕੇ ਕਾਲਜ ਦੀ ਲਾਇਬਰੇਰੀ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਮਹਾਂਸ਼ਵੇਤਾ ਦੇਵੀ, ਕਬੀਰ ਬਾਣੀ, ਭਗਤ ਸੂਰਦਾਸ, ਹਿੰਦੀ ਨਬਿੰਧ, ਕਲੀ ਕਥਾ, ਭੀਸ਼ਮ ਸਾਹਨੀ ਦੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਗੀਤਾਂਜਲੀ ਸ੍ਰੀ ਦੀ ਪੁਸਤਕ ‘ਰੇਤ ਸਮਾਧੀ’ ਵਿੱਚ ਸਾਰਿਆਂ ਨੇ ਰੁਚੀ ਵਿਖਾਈ। ਪ੍ਰਿੰਸੀਪਲ ਕਾਮਨਾ ਗੁਪਤਾ ਨੇ ਸਭ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਵਧੀਆ ਹਿੰਦੀ ਸਾਹਿਤ ਪੜ੍ਹਨ ਵੱਲ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਆਮੀ ਭੱਲਾ, ਪ੍ਰੋ. ਰਾਜਬੀਰ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਰਸ਼ਮੀ ਮੌਜੂਦ ਸਨ। ਲਾਇਬਰੇਰੀਅਨ ਭੁਪਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਖਰੜ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਰੁੜਕੀ ਪੁੱਖਤਾ ਵਿੱਚ ਅੱਜ ਰਾਸ਼ਟਰੀ ਹਿੰਦੀ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਦੌਰਾਨ ਹਿੰਦੀ ਵਿਸ਼ੇ ਦੀ ਅਧਿਆਪਕਾ ਮੋਨਿਕਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੇਸ਼ ਵਿੱਚ ਪਹਿਲੀ ਵਾਰ ਹਿੰਦੀ ਦਿਵਸ 14 ਸਤੰਬਰ 1953 ਨੂੰ ਮਨਾਇਆ ਗਿਆ ਸੀ। ਇੰਚਾਰਜ ਏਕਤਾ, ਵਰਿੰਦਰ ਕੌਰ ਅਤੇ ਤਰਨਜੀਤ ਕੌਰ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਤੇ ਇਤਿਹਾਸ ਬਾਰੇ ਵਿਚਾਰ ਪੇਸ਼ ਕੀਤੇ।