ਪੱਤਰ ਪ੍ਰੇਰਕ
ਖਰੜ, 8 ਜਨਵਰੀ
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਅੱਜ ਖਰੜ ਅਨਾਜ ਮੰਡੀ ਵਿੱਚ ਕੀਤੀ ਗਈ ਜਿਸ ਵਿੱਚ ਖਰੜ ਸਬ-ਡਵੀਜ਼ਨ ਦੇ 21 ਪਿੰਡਾਂ ਨੂੰ ਨਵੀਂ ਬਣੀ ਘੜੂੰਆਂ ਸਬ-ਤਹਿਸੀਲ ਨਾਲ ਜੋੜਨ ਦਾ ਵਿਰੋਧ ਕੀਤਾ ਗਿਆ।
ਇਸ ਦੌਰਾਨ ਮੀਟਿੰਗ ਵਿੱਚ ਦਵਿੰਦਰ ਸਿੰਘ ਦੇਹਕਲਾ, ਸੰਦੀਪ ਪੰਨੂਆਂ, ਗੁਰਿੰਦਰ ਮਹਿੰਮੂਦਪੁਰ, ਬਲਜਿੰਦਰ ਸਿੰਘ ਸਰਪੰਚ, ਅਵਤਾਰ ਸਿੰਘ ਸਰਪੰਚ ਤੇ ਦੀਵਾਨ ਸਿੰਘ ਮਲਕਪੁਰ ਆਦਿ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 10 ਜਨਵਰੀ ਨੂੰ ਸਵੇਰੇ ਬੱਸ ਸਟੈਂਡ ਖਰੜ ਵਿੱਚ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।