ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਚੰਡੀਗੜ੍ਹ ਵਿੱਚੋਂ ਦਸ ਕਿਲੋ ਕੋਕੀਨ ਸਣੇ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛ ਗਿੱਛ ਦੇ ਆਧਾਰ ’ਤੇ ਡਰੱਗ ਰੈਕੇਟ ਦੇ ਕਿੰਗ-ਪਿੰਨ ਸਣੇ ਦੋ ਨੂੰ ਤਮਿਲਨਾਡੂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਿੰਗ-ਪਿੰਨ ਐਨ ਜਫਰ ਸ਼ਰੀਫ ਅਤੇ ਵਿਜੈ ਨਾਗਰ ਵਾਸੀਆਨ ਤਾਮਿਲਨਾਡੂ ਵਜੋਂ ਹੋਈ ਹੈ। ਇਸ ਗਰੋਹ ਨੇ ਅਪਰੈਲ ਮਹੀਨੇ ਵਿੱਚ 150 ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥ ਆਸਟ੍ਰੇਲੀਆ ਭੇਜ ਦਿੱਤੇ ਹਨ। ਚੰਡੀਗੜ੍ਹ ਪੁਲੀਸ ਨੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਅਲ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ ਹੈ।