ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 29 ਜੁਲਾਈ
ਇਥੇ ਪਿੰਡ ਛੋਟੀ ਬੜੀ ਨੱਗਲ ਵਿਖੇ ਅੱਜ ਕਰੋੜਾਂ ਰੁਪਏ ਕੀਮਤੀ 2828 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੇ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਅਚਾਨਕ ਹੀ ਆਉਣ ਦੇ ਮੱਦੇਨਜ਼ਰ ਕਿਸੇ ਵੀ ਪਿੰਡ ਵਾਸੀ ਨੇ ਸਵਾਗਤ ਨਹੀਂ ਕੀਤਾ। ਪਿੰਡ ਪੜੌਲ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਪਿੰਡ ਛੋਟੀ ਬੜੀ ਨੱਗਲ ਪਹੁੰਚਣ ਲਈ ਲੋਕ ਪ੍ਰੇਸ਼ਾਨ ਹੋਏ। ਚੱਪੇ-ਚੱਪੇ ਉਤੇ ਪੁਲੀਸ ਦੇ ਖੜ੍ਹਨ ਨਾਲ ਪਿੰਡ ਪੜੌਲ ਤੇ ਨੱਗਲ ਦੇ ਲੋਕ ਹੈਰਾਨ ਸਨ। ਜ਼ਿਲ੍ਹਾ ਅਫਸਰਾਂ ਨੂੰ ਮੌਕੇ ਉਤੇ ਹੀ ਮੁੱਖ ਮੰਤਰੀ ਦੇ ਪਹੁੰਚਣ ਦਾ ਪਤਾ ਲੱਗਣ ਕਾਰਨ ਹਫੜਾ-ਦੱਫੜੀ ਮਚ ਗਈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਵਿੱਚ ਤੂੰ-ਤੂੰ, ਮੈਂ-ਮੈਂ ਵੀ ਹੋਈ।