ਚੰਡੀਗੜ੍ਹ: ਇੱਥੇ ਸੈਕਟਰ 56 ਨੇੜੇ ਟੈਂਪੂ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਜੋ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਇੱਥੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਟੈਂਪੂ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਦੋਸਤ ਰੌਕੀ ਅਤੇ ਨਿਤਿਨ ਮੋਟਰਸਾਈਕਲ ’ਤੇ ਮੁਹਾਲੀ ਤੋਂ ਚੰਡੀਗੜ੍ਹ ਆਪਣੇ ਘਰ ਵਾਪਿਸ ਆ ਰਹੇ ਹਨ। ਰੌਕੀ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਸ ਦਾ ਦੋਸਤ ਨਿਤੀਨ ਪਿੱਛੇ ਬੈਠਾ ਹੋਇਆ ਸੀ। ਜਿਵੇਂ ਉਹ ਇੱਥੇ ਚੰਡੀਗੜ੍ਹ ਦੇ ਸੈਕਟਰ 56 ਨੇੜੇ ਪਹੁੰਚੇ ਤਨ ਉੱਥੋਂ ਜਾ ਰਹੇ ਇੱਕ ਟੈਂਪੂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਟੈਂਪੂ ਦੀ ਫੇਟ ਵੱਜਣ ਤੋਂ ਬਾਅਦ ਉਹ ਫੱਟੜ ਹੋ ਗਏ। ਪੁਲੀਸ ਨੇ ਰੌਕੀ ਦੀ ਸ਼ਿਕਾਇਤ ਤੇ ਟੈਂਪੂ ਚਾਲਕ ਵਰਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ।
-ਖੇਤਰੀ ਪ੍ਰਤੀਨਿਧ