ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਅਕਤੂਬਰ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਕਾਰਸੇਵਾ ਲਈ ਕਿਸੇ ਗੁਪਤ ਦਾਨੀ ਵੱਲੋਂ ਮਹਿੰਦਰਾ 3200 ਮਿੰਨੀ ਟਰੱਕ ਗੁਪਤ ਦਾਨ ਕੀਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਕੋਈ ਦਾਨੀ ਸੱਜਣ ਇਸ ਮਿਨੀ ਟਰੱਕ ਦੇ ਕੈਬਿਨ ਦਾ ਸ਼ੀਸ਼ਾ ਹੇਠਾਂ ਉਤਾਰ ਕੇ, ਚਾਬੀ ਵਿੱਚ ਹੀ ਲਗਾ ਕੇ ਨਿਸ਼ਾਨ ਸਾਹਿਬ ਦੇ ਬਿਲਕੁਲ ਨੇੜੇ ਖੜ੍ਹਾ ਕਰ ਕੇ ਚਲਾ ਗਿਆ। ਮੌਕੇ ’ਤੇ ਪਹੁੰਚੇ ਪ੍ਰਬੰਧਕਾਂ ਨੇ ਗੱਡੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੱਡੀ ਦੇ ਸਾਰੇ ਕਾਗਜ਼ਾਤ, ਬੀਮਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਂ ’ਤੇ ਸਨ। ਕਾਗਜ਼ਾਂ ਦੇ ਮੁਤਾਬਕ ਗੱਡੀ ਦੀ ਕੀਮਤ 10 ਲੱਖ 85 ਹਜ਼ਾਰ ਰੁਪਏ ਹੈ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਗੁਪਤ ਦਾਨੀ ਸੱਜਣ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।
ਕੈਪਸ਼ਨ- ਦਾਨ ਕੀਤੀ ਗਈ ਗੱਡੀ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਸੇਵਾਦਾਰ। -ਫੋਟੋ: ਸੋਢੀ