
ਪੀ.ਪੀ. ਵਰਮਾ
ਪੰਚਕੂਲਾ, 21 ਮਾਰਚ
ਮਾਤਾ ਮਨਸਾ ਦੇਵੀ ਮੇਲਾ 22 ਮਾਰਚ ਤੋਂ ਸ਼ੁਰੂ ਹੋ ਗਿਆ। ਇਸ ਇਤਿਹਾਸਿਕ ਮੰਦਰ ਵਿੱਚ ਬਜ਼ੁਰਗਾਂ, ਅੰਗਹੀਣ ਵਿਅਕਤੀਆਂ ਅਤੇ ਗਰਭਮਤੀ ਮਹਿਲਾਵਾਂ ਲਈ ਮੱਥਾ ਟੇਕਣ ਵਿੱਚ ਵਿਸ਼ੇਸ਼ ਪ੍ਰਬੰਧ ਹੋਣਗੇ। ਮੇਲੇ ਵਿੱਚ ਸ਼ਰਧਾਲੂ ਸਵੇਰੇ 4 ਵਜੇ ਤੋਂ ਰਾਤ 11 ਵਜੇ ਤੱਕ ਮੱਥਾ ਟੇਕ ਸਕਣਗੇ। ਮਾਤਾ ਮਨਸਾ ਦੇਵੀ ਬੋਰਡ ਦੇ ਮੁੱਖ ਪ੍ਰਸ਼ਾਸਕ ਅਤੇ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਦੱਸਿਆ ਨੌ ਦਿਨਾਂ ਦੇ ਇਸ ਨਵਰਾਤਰ ਮੇਲੇ ਵਿੱਚ 8 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ। ਮੰਦਰ ਤੱਕ ਆਉਣ ਲਈ ਵੀਆਈਪੀ ਗੇਟ ਤੱਕ ਮੁਫ਼ਤ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਮੇਲੇ ਵਿੱਚ ਸਰਕਾਰੀ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਸਟਾਲ ਵੀ ਲਗਾਏ ਗਏ ਹਨ। ਮਾਤਾ ਮਨਸਾ ਦੇਵੀ ਦੇ ਇਤਿਹਾਸਿਕ ਮੁੱਖ ਮੰਦਰ ਵਿੱਚ ਮਾਤਾ ਮਨਸਾ ਦੇਵੀ ਦੀ ਸਫ਼ੇਦ ਸੰਗਮਰਮਰ ਦੀ ਮੂਰਤੀ ਹੈ ਅਤੇ ਇਸਦੇ ਅੱਗੇ ਤਿੰਨ ਇਤਿਹਾਸਿਕ ਪਿੰਡੀਆਂ ਹਨ। ਜਿਨ੍ਹਾਂ ਨੂੰ ਹੁਣ ਮਾਤਾ ਮਨਸਾ ਦੇਵੀ, ਮਾਤਾ ਸਰਸਵਤੀ ਅਤੇ ਮਾਤਾ ਲਕਸ਼ਮੀ ਦਾ ਰੂਪ ਸਮਝਿਆ ਜਾਂਦਾ ਹੈ। ਜ਼ਿਲ੍ਹਾ ਪੁਲੀਸ ਨੇ ਮੇਲੇ ਵਿੱਚ 700 ਪੁਲੀਮ ਦੇ ਜਵਾਨ ਨਿਯੁਕਤ ਕੀਤੇ ਗਏ ਹਨ ਅਤੇ 13 ਨਾਕੇ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਪੁਲੀਸ ਸੁਮੇਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਪੰਜ ਪੁਲੀਸ ਪੈਰੋਲਿੰਗ ਪਾਰਟੀ ਲਗਾਈਆਂ ਗਈਆਂ ਹਨ ਅਤੇ ਮਹਿਲਾ ਪੁਲੀਸ ਵੀ ਨਿਯਕੁਤ ਕੀਤੀ ਗਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ