ਪੰਚਕੂਲਾ: ਹਰਿਆਣਾ ਗਊ ਸੇਵਾ ਆਯੋਗ ਦੇ ਚੇਅਰਮੈਨ ਸਰਵਣ ਗਰਗ ਅਤੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੇ ਲੰਪੀ ਸਕਿਨ ਕਾਰਨ ਬਿਮਾਰ ਹੋਏ ਪਸ਼ੂਆਂ ਦੇ ਲਈ ਘੱਗਰ ਪਾਰ ਸੈਕਟਰਾਂ ਦਾ ਦੌਰਾ ਕੀਤਾ ਅਤੇ ਵੱਡੀ ਥਾਂ ਦੀ ਚੋਣ ਕੀਤੀ, ਜਿੱਥੇ ਪੀੜਤ ਪਸ਼ੂਆਂ ਨੂੰ ਰੱਖਿਆ ਜਾਵੇ। ਮਹਾਵੀਰ ਕੌਸ਼ਿਕ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਦੇ 19 ਹਜ਼ਾਰ ਟੀਕੇ ਲਗਾਏ ਜਾਣਗੇ। ਇਸ ਮੌਕੇ ਬਿਮਾਰ ਪਸ਼ੂ ਰੱਖਣ ਲਈ ਜਿਸ ਥਾਂ ਦੀ ਚੋਣ ਕੀਤੀ ਗਈ ਹੈ, ਉੱਥੇ ਪਸ਼ੂਆਂ ਦੀ ਸੰਭਾਲ ਲਈ ਡਾਕਟਰਾਂ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਉਥੇ ਹੀ ਲੰਪੀ ਸਕਿਨ ਕਾਰਨ ਜ਼ਿਲ੍ਹੇ ਵਿੱਚ ਅੱਧੀ ਦਰਜਨ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਜ਼ਿਲ੍ਹੇ ਵਿੱਚ 2347 ਪਸ਼ੂ ਇਸ ਬਿਮਾਰੀ ਤੋਂ ਪੀੜਤ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 702 ਦੇ ਕਰੀਬ ਪਸ਼ੂ ਠੀਕ ਹੋ ਚੁੱਕੇ ਹਨ। -ਪੱਤਰ ਪ੍ਰੇਰਕ