ਪੰਚਕੂਲਾ: ਸੀਟੂ ਦਾ ਪੰਜਵਾ ਜ਼ਿਲ੍ਹਾ ਪੱਧਰੀ ਸੰਮੇਲਨ ਜਾਟ ਧਰਮਸ਼ਾਲਾ ਬਰਵਾਲਾ ਵਿੱਚ ਹੋਇਆ ਜਿਸ ਵਿੱਚ ਰਮਾ ਦੇਵੀ ਨੂੰ ਪ੍ਰਧਾਨ ਅਤੇ ਲੱਛੀ ਰਾਮ ਨੂੰ ਜ਼ਿਲ੍ਹਾ ਸਕੱਤਰ ਬਣਾਇਆ ਗਿਆ। ਸੀਟੂ ਦੇ ਇਸ ਪੰਜਵੇਂ ਸੰਮੇਲਨ ਵਿੱਚ ਰਮਾ ਦੇਵੀ ਨੇ ਝੰਡਾ ਲਹਿਰਾਇਆ। ਇਸ ਮੌਕੇ ਸਟੇਟ ਸਕੱਤਰ ਕਾਮਰੇਡ ਵਰਿੰਦਰ ਮਲਿਕ ਨੇ ਕਿਹਾ ਕਿ ਮਜ਼ਦੂਰ ਵਰਗ ਤੋਂ 12 ਘੰਟੇ ਦੀ ਥਾਂ 8 ਘੰਟੇ ਕੰਮ ਲਿਆ ਜਾਵੇ। ਉਨ੍ਹਾਂ ਵੱਧ ਰਹੀ ਮਹਿਗਾਈ ਬਾਰੇ ਵੀ ਚਿੰਤਾ ਪ੍ਰਗਟਾਈ। ਇਸ ਮੌਕੇ ਕਾਮਰੇਡ ਰਣਧੀਰ ਸਿੰਘ, ਮੇਹਰ ਚੰਦ, ਸਜੀਵ ਕੁਮਾਰ, ਗਫੂਰ, ਕਿਰਨ, ਬੰਦਨਾ, ਅਸਲੂਦੀਨ, ਸੁਖਵੀਰ ਸਿੰਘ ਸ਼ਾਮਲ ਸਨ। -ਪੱਤਰ ਪ੍ਰੇਰਕ