ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 25 ਅਕਤੂਬਰ
ਭਾਜਪਾ ਦੀ ਖਮਾਣੋਂ ਇਕਾਈ ਅਤੇ ਕਿਸਾਨ ਮੋਰਚਾ ਫ਼ਤਹਿਗੜ੍ਹ ਸਾਹਿਬ ਵੱਲੋਂ ਸਿਵਲ ਹਸਪਤਾਲ ਵਿੱਚ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਭਾਜਪਾ ਆਗੂਆਂ ਨੇ ਐੱਸਐੱਮਓ ਡਾ. ਨਰੇਸ਼ ਚੌਹਾਨ ਤੇ ਹਸਪਤਾਲ ਦੇ ਸਟਾਫ਼ ਮੈਂਬਰਾਂ ਨੂੰ ਕੋਵਿਡ- 19 ਦੌਰਾਨ ਦਿੱਤੀਆਂ ਵਧੀਆ ਸੇਵਾਵਾਂ ਲਈ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੰਡਲ ਪ੍ਰਧਾਨ ਦੀਪਕ ਰਾਜੂ, ਗੁਰਦੀਪ ਸਿੰਘ ਅਮਰਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਫ਼ਤਹਿਗੜ੍ਹ ਸਾਹਿਬ, ਪਵਨ ਕੁਮਾਰ ਫਰੌਰ ਅਤੇ ਜਤਿੰਦਰ ਕੁਮਾਰ ਹੀਰੋ ਹਾਜ਼ਰ ਸਨ।