ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ
ਫਿਲਮ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ ਸਵਾ 11 ਵਜੇ ਮੁੰਬਈ ਤੋਂ ਇੰਡੀਗੋ ਦੇ ਜਹਾਜ਼ ਰਾਹੀਂ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਅੱਜ ਵੀ ਉਨ੍ਹਾਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਅਤੇ ਜਦੋਂ ਮੀਡੀਆ ਕਰਮੀਆਂ ਨੇ ਗੱਲਬਾਤ ਕਰਨ ਲਈ ਕੰਗਨਾ ਨੂੰ ਆਵਾਜ਼ ਦਿੱਤੀ ਤਾਂ ਉਹ ਹੱਥ ਹਿਲਾਉਂਦੇ ਹੋਏ ਅੱਗੇ ਨਿਕਲ ਗਈ। ਮੁਹਾਲੀ ਹਵਾਈ ਅੱਡੇ ਤੋਂ ਕੰਗਨਾ ਆਪਣੀ ਭੈਣ ਰੰਗੋਲੀ ਨਾਲ ਕਾਰ ਵਿੱਚ ਬੈਠ ਕੇ ਮਨਾਲੀ ਲਈ ਰਵਾਨਾ ਹੋ ਗਈ। ਉਹ ਸੜਕ ਰਸਤੇ ਮਨਾਈ ਜਾਵੇਗੀ। ਦੱਸਿਆ ਗਿਆ ਹੈ ਕਿ ਕੰਗਨਾ ਆਪਣੇ ਘਰ ਜਾਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਸਥਿਤ ਕੁਲ ਦੇਵੀ ਦੇ ਮੰਦਰ ਵਿੱਚ ਪੂਜਾ ਕਰੇਗੀ। ਉਧਰ ਕੰਗਨਾ ਦਾ ਕਾਫ਼ਲਾ ਖਰੜ-ਰੂਪਨਗਰ ’ਤੇ ਚੜ੍ਹਿਆ ਤਾਂ ਫਲਾਈਓਵਰ ਅਤੇ ਐਲੀਵੇਟਿਡ ਸੜਕ ਦਾ ਨਿਰਮਾਣ ਚੱਲਣ ਕਾਰਨ ਕਾਫੀ ਸਮਾਂ ਜਾਮ ਵਿੱਚ ਫਸਿਆ ਰਿਹਾ।