ਹਰਜੀਤ ਸਿੰਘ
ਜ਼ੀਰਕਪੁਰ, 30 ਨਵੰਬਰ
ਇੱਥੇ ਆਦਰਸ਼ ਕਲੋਨੀ ਵਿੱਚ ਸਥਿਤ ਦੁਕਾਨ ਦੇ ਸਟੋਰ ਦੀ ਲਿਫ਼ਟ ਵਿੱਚੋਂ ਡਿੱਗ ਕੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਾਹਿਦ ਪੁੱਤਰ ਇਰਸ਼ਾਤ ਵਾਸੀ ਬਿਸ਼ਨਪੁਰਾ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਦਰਸ਼ ਕਲੋਨੀ ਵਿੱਚ ਸਥਿਤ ਅਮਰਜੀਤ ਸਿੰਘ ਦੀ ਹਾਰਡਵੇਅਰ ਦੀ ਦੁਕਾਨ ਵਿੱਚ ਕੰਮ ਕਰਦਾ ਸੀ। ਦੁਕਾਨ ਦੇ ਪਿੱਛੇ ਹੀ ਗੁਦਾਮ ਬਣਾਇਆ ਹੋਇਆ ਹੈ। ਉੱਥੇ ਸਾਮਾਨ ਚੁੱਕਣ ਲਈ ਜੁਗਾੜੂ ਲਿਫਟ ਲਾਈ ਹੋਈ ਹੈ। ਵਾਹਿਦ ਅੱਜ ਸਟੋਰ ਵਿੱਚ ਸਾਮਾਨ ਕੱਢਣ ਗਿਆ ਸੀ ਜਿਸ ਕਾਰਨ ਉਹ ਅਚਾਨਕ ਲਿਫ਼ਟ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਨੇ ਮੌਕੇ ਦਾ ਦੌਰਾ ਕਰਦੇ ਹੋਏ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।