ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 19 ਅਗਸਤ
ਇਥੋਂ ਦੀ ਪੰਜਾਬ ਮਾਰਡਨ ਕੰਪਲੈਕਸ ਕਲੋਨੀ ਸਥਿਤ ਸ਼ਿਵ ਮੰਦਿਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਵਾਰਡ ਨੰਬਰ 31 ਦੀ ਕੌਂਸਲਰ ਨੀਤੂ ਚੌਧਰੀ ਮੁੱਖ ਮਹਿਮਾਨ ਸਨ ਤੇ ਅੰਜਲੀ ਰਾਣਾ ਵੀ ਹਾਜ਼ਰ ਸਨ। ਮੰਦਿਰ ਕਮੇਟੀ ਦੇ ਪ੍ਰਧਾਨ ਅਰਵਿੰਦ ਰਾਣਾ ਨੇ ਦੱਸਿਆ ਕਿ ਸ਼ਿਵ ਮੰਦਿਰ ਵਿੱਚ ਦੋ ਦਿਨਾਂ ਪ੍ਰੋਗਰਾਮ ਕਰਾਇਆ ਗਿਆ। ਸਮਾਜ ਸੇਵੀ ਪਰਮਜੀਤ ਸਿੰਘ ਪੰਮੀ ਨੇ ਜੋਤੀ ਪ੍ਰਚੰਡ ਕੀਤੀ। ਬੱਚਿਆਂ ਨੇ ਝਾਕੀਆਂ ਰਾਹੀਂ ਭਗਵਾਨ ਕ੍ਰਿਸ਼ਨ ਲੀਲਾ ਪੇਸ਼ ਕੀਤੀ।
ਪੰਚਕੂਲਾ (ਪੱਤਰ ਪ੍ਰੇਰਕ): ਮੰਦਰਾਂ ਸਣੇ ਵੱਖ-ਵੱਖ ਥਾਵਾਂ ’ਤੇ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਮੰਦਰਾਂ ਵਿੱਚ ਕ੍ਰਿਸ਼ਨ ਲੀਲਾ ਦੀਆਂ ਝਾਕੀਆਂ ਵਿਖਾਈਆਂ ਗਈਆਂ। ਸੈਕਟਰ-2 ਦੇ ਰਾਮ ਮੰਦਰ, ਸੈਕਟਰ-20 ਦੇ ਕਾਲੀ ਮਾਤਾ ਮੰਦਰ, ਸੈਕਟਰ-11 ਦੇ ਪ੍ਰਾਚੀਨ ਸ਼ਿਵ ਮੰਦਰ, ਸੈਕਟਰ-9 ਦੇ ਸ਼ਿਵ ਮੰਦਰ, ਸੈਕਟਰ-6 ਦੇ ਲਕਛਮੀ ਨਰਾਇਣ ਮੰਦਰ ਵਿੱਚ ਅੱਜ ਸਵੇਰ ਤੋਂ ਲੋਕਾਂ ਦੀ ਭੀੜ ਲੱਗੀ ਰਹੀ। ਬੱਚੇ ਰਾਧਾ-ਕ੍ਰਿਸ਼ਨ ਦੇ ਪਹਿਰਾਵੇ ਵਿੱਚ ਸਜੇ ਸਭ ਦਾ ਮਨ ਮੋਹ ਰਹੇ ਸਨ। ਇਸ ਤੋਂ ਇਲਾਵਾ ਬਰਵਾਲਾ, ਰਾਏਪੁਰਰਾਣੀ, ਕਾਲਕਾ, ਪਿੰਜ਼ੌਰ, ਮੋਰਨੀ ਅਤੇ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਵੱਖ-ਵੱਖ ਸੰਸਥਾਵਾਂ ਵੱਲੋਂ ਸੋਭਾਂ ਯਾਤਰਾਵਾਂ ਕੱਢੀਆਂ ਗਈਆਂ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸਰਵਹਿਤਕਾਰੀ ਵਿੱਦਿਆ ਮੰਦਰ ਖਮਾਣੋਂ, ਸ੍ਰੀ ਦੁਰਗਾ ਮੰਦਰ, ਸੀਤਲਾ ਮਾਤਾ ਮੰਦਰ ਅਤੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਜਨਮ ਅਸ਼ਟਮੀ ਮੌਕੇ ਸਮਾਗਮ ਕਰਵਾਏ ਗਏ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਗੀਤਾ ਦੇ ਸਾਰ ਬਾਰੇ ਜਾਣਕਾਰੀ ਦਿੱਤੀ
ਲਾਲੜੂ (ਪੱਤਰ ਪ੍ਰੇਰਕ): ਪਿੰਡ ਚਾਂਦਹੇੜੀ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਅੰਦਰ ਔਰਤਾਂ ਸਮੇਤ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।