ਪੰਚਕੂਲਾ: ਇੰਡੋ-ਤਿੱਬਤੀਅਨ ਬਾਰਡਰ ਪੁਲੀਸ ਫੋਰਸ ਦਾ 60ਵਾਂ ਸਥਾਪਨਾ ਦਿਵਸ ਇੱਥੇ ਪ੍ਰਾਇਮਰੀ ਟ੍ਰੇਨਿੰਗ ਸੈਂਟਰ ਵਿੱਚ ਮਨਾਇਆ ਗਿਆ। ਪਰੇਡ ਦੀ ਸਲਾਮੀ ਇੰਡੋ-ਤਿੱਬਤੀਅਨ ਬਾਰਡਰ ਪੁਲੀਸ ਫੋਰਸ ਦੇ ਇੰਸਪੈਕਟਰ ਜਨਰਲ ਪੀ.ਐਸ. ਪਾਪਟਾ ਨੇ ਲਈ ਅਤੇ ਉਨ੍ਹਾਂ ਨਾਲ ਪ੍ਰਾਇਮਰੀ ਟ੍ਰੇਨਿੰਗ ਸੈਂਟਰ ਦੇ ਡਿਪਟੀ ਇੰਸਪੈਕਟਰ ਜਨਰਲ ਰਾਜੇਸ਼ ਸ਼ਰਮਾ ਵੀ ਮੌਜੂਦ ਸਨ। ਪੰਜ ਅਧਿਕਾਰੀਆਂ ਨੂੰ ਫੋਰਸ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਕਾਰਨ ਪ੍ਰਸੰਸਾ-ਪੱਤਰ ਅਤੇ ਡਿਸਕਾਂ ਦਿੱਤੀਆਂ ਗਈਆਂ। ਇਸ ਮੌਕੇ ਖੇਡ ਮੁਕਾਬਲਿਆਂ ਲਈ ਲਗਾਏ ਗਏ ਮੇਲੇ ਦਾ ਉਦਘਾਟਨ ਵਧੀਕ ਡਾਇਰੈਕਟਰ ਜਨਰਲ ਮਨੋਜ ਸਿੰਘ ਰਾਵਤ ਨੇ ਕੀਤਾ। ਸ੍ਰੀਮਤੀ ਮਧੂ ਪਾਪਟਾ ਨੇ ਜੇਤੂਆਂ ਨੂੰ ਇਨਾਮ ਦਿੱਤੇ। -ਪੱਤਰ ਪ੍ਰੇਰਕ