ਬਨੂੜ: ਇੱਥੋਂ ਦੀ ਥਾਣਾ ਰੋਡ ’ਤੇ 15 ਅਗਸਤ ਨੂੰ ਆਰੰਭ ਹੋਣ ਵਾਲੇ ਮੁਹੱਲਾ ਕਲੀਨਿਕ ਦਾ ਅੱਜ ਮੁਹਾਲੀ ਦੀ ਐੱਸਡੀਐੱਮ ਸਰਬਜੀਤ ਕੌਰ ਨੇ ਨਿਰੀਖਣ ਕੀਤਾ। ਇਹ ਮੁਹੱਲਾ ਕਲੀਨਿਕ ਇੱਥੇ ਬਣੇ ਹੋਏ ਸੇਵਾ ਕੇਂਦਰ ਵਿੱਚ ਖੋਲ੍ਹਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਬਨੂੜ ਹਸਪਤਾਲ ਦੀ ਐੱਸਐੱਮਓ ਡਾ. ਰਵਨੀਤ ਕੌਰ ਤੋਂ ਇਲਾਵਾ ਨਗਰ ਕੌਂਸਲ ਦੇ ਕਰਮਚਾਰੀ ਮੌਜੂਦ ਸਨ। ਐੱਸਡੀਐੱਮ ਨੇ ਇਸ ਮੌਕੇ ਉਸਾਰੀ ਦੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਮੁਹੱਲਾ ਕਲੀਨਿਕ ਵਿੱਚ ਚੱਲ ਰਹੇ ਕੰਮਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮੁਹੱਲਾ ਕਲੀਨਿਕ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਦਾ ਵੀ ਮੁਆਇਨਾ ਕੀਤਾ। ਉਥੇ ਹੀ ਐੱਸਡੀਐੱਮ ਸਰਬਜੀਤ ਕੌਰ ਨੇ ਪਿੰਡ ਤੰਗੌਰੀ ਵਿੱਚ ਕੌਮੀ ਮਾਰਗ ਨੇੜੇ ਪਾਣੀ ਦੇ ਨਿਕਾਸੀ ਸਬੰਧੀ ਚੱਲ ਰਹੇ ਕੰਮਾਂ ਦਾ ਤਿੰਨ ਦਿਨਾਂ ਦੌਰਾਨ ਅੱਜ ਦੂਜੀ ਵਾਰ ਮੁਆਇਨਾ ਕੀਤਾ। -ਪੱਤਰ ਪ੍ਰੇਰਕ