ਹਰਜੀਤ ਸਿੰਘ
ਡੇਰਾਬੱਸੀ, 5 ਅਕਤੂਬਰ
ਡੇਰਾਬੱਸੀ ਵਿੱਚ ਦਸਹਿਰਾ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਾ ਦਿੱਤੀ ਗਈ। ਅੱਗ ਨਾਲ ਰਾਵਣ ਦੇ ਪੁਤਲੇ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਲਸ਼ਨ ਸਚਦੇਵਾ ਨੇ ਦੱਸਿਆ ਕਿ ਅੱਜ ਤੜਕੇ ਇਕ ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾਈ ਗਈ। ਰਾਮਲੀਲਾ ਮੈਦਾਨ ਵਿੱਚ ਡੇਰਾਬੱਸੀ ਦਾ ਮੁੱਖ ਦਸਹਿਰਾ ਮਨਾਇਆ ਜਾਂਦਾ ਹੈ। ਇਥੇ ਡੇਰਾਬੱਸੀ ਸ਼ਹਿਰੀ ਖੇਤਰ ਤੋਂ ਇਲਾਵਾ ਵੱਡੀ ਗਿਣਤੀ ਪਿੰਡਾਂ ਦੇ ਲੋਕ ਵੀ ਪਹੁੰਚਦੇ ਹਨ। ਇਥੇ ਲੰਘੇ ਦਿਨਾਂ ਤੋਂ ਰਾਮਲੀਲਾ ਖੇਡੀ ਜਾ ਰਹੀ ਸੀ ਅਤੇ ਅੱਜ ਦਸਹਿਰਾ ਮੇਲਾ ਲਾਇਆ ਜਾਣਾ ਸੀ ਜਿਸ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਪਹੁੰਚਣਾ ਸੀ।