ਪੱਤਰ ਪ੍ਰੇਰਕ
ਪੰਚਕੂਲਾ, 4 ਜੁਲਾਈ
ਹਰਿਆਣਾ ਵਿੱਚ ਅਣਐਲਾਨੇ ਬਿਜਲੀ ਕੱਟਾਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਬਿਜਲੀ ਕੱਟਾਂ ਵਾਲੇ ਖੇਤਰ ਦੇ ਐੱਸਡੀਓ, ਜੂਨੀਅਰ ਇੰਜਨੀਅਰ ਅਤੇ ਸ਼ਿਫਟ ਇੰਚਾਰਜ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਚਾਰਜਸ਼ੀਟ ਕੀਤਾ ਜਾਵੇਗਾ। ਹਰਿਆਣਾ ਸੂਬਾ ਬਣਨ ਤੋਂ ਲੈ ਕੇ ਹੁਣ ਤੱਕ 11 ਹਜ਼ਾਰ 732 ਮੈਗਾਵਾਟ ਬਿਜਲੀ ਦੀ ਵੱਧ ਤੋਂ ਵੱਧ ਖ਼ਪਤ ਹੋ ਚੁੱਕੀ ਹੈ। ਯੂਨਿਟ ਵਿਚ ਇਹ ਬਿਜਲੀ 25 ਕਰੋੜ ਯੂਨਿਟ ਬਣਦੀ ਹੈ ਜਦਕਿ ਰਾਜ ਸਰਕਾਰ ਕੋਲ 12 ਹਜ਼ਾਰ ਮੈਗਾਵਾਟ ਬਿਜਲੀ ਹੈ। ਸਰਕਾਰ ਨੇ ਕਿਹਾ ਕਿ ਇਸ ਦੇ ਬਾਵਜੂਦ ਜੇਕਰ ਬਿਜਲੀ ਲਈ ਪ੍ਰਦਰਸ਼ਨ ਹੋ ਰਹੇ ਹਨ ਤਾਂ ਇਹ ਸਬੰਧਤ ਐੱਸਡੀਓ, ਜੇਈ ਅਤੇ ਸ਼ਿਫਟ ਇੰਚਾਰਜ ਦੀ ਜ਼ਿੰਮੇਵਾਰੀ ਹੋਵੇਗੀ।