ਪੱਤਰ ਪ੍ਰੇਰਕ
ਖਰੜ, 19 ਮਾਰਚ
ਜ਼ਿਲ੍ਹੇ ਦੇ ਖਣਨ ਵਿਭਾਗ ਵੱਲੋਂ ਪਿੰਡ ਮੱਛਲੀ ਕਲਾਂ ਕੋਲ ਨਾਜਾਇਜ਼ ਤੌਰ ’ਤੇ ਮਿੱਟੀ ਪੁੱਟਦਿਆਂ ਜੇਸੀਬੀ ਮਸ਼ੀਨ ਤੇ ਮਿੱਟੀ ਨਾਲ ਭਰੇ ਦੋ ਟਰੈਕਟਰ-ਟਰਾਲੀ ਕਬਜ਼ੇ ’ਚ ਲਏ ਗਏ। ਜੇਈ-ਕਮ- ਖਣਨ ਇੰਸਪੈਕਟਰ ਕੰਵਰਦੀਪ ਸਿੰਘ ਨੇ ਮਜਾਤ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਬੀਤੇ ਦਿਨ ਗਸ਼ਤ ਦੌਰਾਨ ਨਾਜਾਇਜ਼ ਤੌਰ ’ਤੇ ਮਿੱਟੀ ਦੀ ਨਿਕਾਸੀ ਹੁੰਦੀ ਦੇਖੀ ਗਈ। ਮੌਕੇ ’ਤੇ ਇੱਕ ਜੇਸੀਬੀ ਮਸ਼ੀਨ ਅਤੇ ਦੋ ਟਰੈਕਟਰ-ਟਰਾਲੀਆਂ ਮਿਲੀਆਂ ਜਿਨ੍ਹਾਂ ਦੇ ਡਰਾਈਵਰ ਵਾਹਨ ਛੱਡ ਕੇ ਭੱਜ ਗਏ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।