ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਸੈਕਟਰ-18 ’ਚ ਰਹਿੰਦੇ ਹਰਿਆਣਾ ਕੇਡਰ ਦੇ ਆਈਏਐੱਸ ਅਧਿਕਾਰੀ ਨਿਤਿਨ ਯਾਦਵ ਦੀ ਪਤਨੀ ਮੀਨਾਕਸ਼ੀ ਯਾਦਵ ਵੱਲੋਂ ਲੰਘੀ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਅੱਜ ਉਸ ਦਾ ਸੈਕਟਰ-16 ਦੇ ਜੀਐੱਮਐੱਸਐੱਚ ਵਿੱਚ ਪੋਸਟਮਾਰਟਮ ਕਰਵਾਏ ਜਾਣ ਮਗਰੋਂ ਸੈਕਟਰ-25 ਦੇ ਸ਼ਮਸ਼ਾਨਘਾਟ ’ਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਚੰਡੀਗੜ੍ਹ ਦੇ ਡੀਸੀ ਮਨਦੀਪ ਸਿੰਘ ਬਰਾੜ ਅਤੇ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਮੀਨਾਕਸ਼ੀ ਯਾਦਵ ਪਿਛਲੇ ਲੰਬੇ ਸਮੇਂ ਤੋਂ ਮਾਨਸਿਕ ਤਣਾਅ ਦਾ ਸ਼ਿਕਾਰ ਸੀ। ਉਹ ਭਾਰਤੀ ਪੋਸਟਲ ਸਰਵਿਸ ਅਧਿਕਾਰੀ ਸੀ ਤੇ ਅੰਬਾਲਾ ਵਿੱਚ ਤਾਇਨਾਤ ਸੀ। ਉਹ ਦਫ਼ਤਰ ਤੋਂ ਵੀ ਛੁੱਟੀ ’ਤੇ ਚੱਲ ਰਹੀ ਸੀ।