ਪੱਤਰ ਪ੍ਰੇਰਕ
ਪੰਚਕੂਲਾ, 7 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਅਤੇ ਚੰਡੀਗੜ੍ਹ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ, ਪੱਤਰਕਾਰਾਂ, ਵਕੀਲਾਂ, ਮੌਜੂਦਾ ਵਿਧਾਇਕਾਂ, ਸਾਬਕਾ ਵਿਧਾਇਕਾਂ ਲਈ ਕੋਆਪ੍ਰੇਟਿਵ ਗਰੁੱਪ ਹਾਊਸਿੰਗ ਸੁਸਾਇਟੀ ਸਕੀਮ ਬਣਾਉਣ ਲਈ ਮਨਜ਼ੂਰੀ ਦਿੱਤੀ ਹੈ। ਮੀਟਿੰਗ ਦੌਰਾਨ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਨੇ ਇਸ ਨਾਲ ਸਬੰਧਤ ਏਜੰਡਾ ਪੇਸ਼ ਕੀਤਾ, ਜਿਸ ’ਤੇ ਮੁੱਖ ਮੰਤਰੀ ਨੇ ਗਰੁੱਪ ਹਾਊਸਿੰਗ ਸਕੀਮ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਥਾਰਿਟੀ ਇਸ ਨਾਲ ਜੁੜੇ ਨਿਯਮ ਬਣਾਵੇ। ਮੀਟਿੰਗ ਦੌਰਾਨ ਫਰੀਦਾਬਾਦ ਵਿਚ ਇਸਕਾਨ ਫੂਡ ਰਿਲੀਫ ਫਾਊਂਡੇਸ਼ਨ ਵੱਲੋਂ ਸੈਕਟਰ-7 ਦੇ ਕਮਿਊਨਿਟੀ ਸੈਂਟਰ ਵਿਚ ਮਿਡ-ਡੇਅ ਮੀਲ ਬਨਾਉਣ ਲਈ ਚਲਾਏ ਜਾ ਰਹੇ ਸੈਂਟਰ ਦੀ ਲੀਜ਼ ਨੂੰ ਵਧਾਇਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਚਐਸਵੀਪੀ ਦੀ ਮੀਟਿੰਗ ਵਿਚ ਵਿਵਾਦਾਂ ਦਾ ਹੱਲ ਯੋਜਨਾ ਦੇ ਤਹਿਤ ਰਿਹਾਇਸ਼ੀ, ਕਾਰੋਬਾਰੀ, ਸੰਸਥਾਗਤ, ਸਮਾਜਿਕ ਤੇ ਧਾਰਮਿਕ ਦੇ ਪੁਰਾਣੇ ਬਕਾਇਆ ਵਿਸਤਾਰ ਫੀਸ ਨੂੰ ਇਕਮੁਸ਼ਤ ਦੇਣ ਲਈ 31.12.2022 ਤਕ ਨਵੀਂ ਪਾਲਸੀ ਦਾ ਐਲਾਨ ਕੀਤਾ। ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਮੁੱਖ ਮੰਤਰੀ ਮਨੋਹਰ ਲਾਲ ਨੇ ਐਚਐਸਵੀਪੀ ਨੂੰ ਆਨਲਾਈਨ ਪ੍ਰਣਾਲੀ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।