ਪੱਤਰ ਪ੍ਰੇਰਕ
ਚੰਡੀਗੜ੍ਹ, 27 ਜੁਲਾਈ
ਨਗਰ ਨਿਗਮ ਅਧੀਨ ਆਉਂਦੇ ਪਿੰਡ ਹੱਲੋਮਾਜਰਾ ਦੀ ਕਾਲੋਨੀ ਵਿੱਚ ਸਰਕਾਰੀ ਡਿਸਪੈਂਸਰੀ ਦੀ ਖਸਤਾ ਹਾਲਤ ਹੋਣ ਕਾਰਨ ਇੱਥੋਂ ਦੇ ਲੋਕ ਸਿਹਤ ਸਹੂਲਤਾਂ ਪੱਖੋਂ ਦੁਖੀ ਹਨ। ਲੋਕਾਂ ਦਾ ਕਹਿਣਾ ਹੈ ਕਿ ਡਿਸਪੈਂਸਰੀ ਵਿੱਚ ਨਾ ਤਾਂ ਡਾਕਟਰ ਹੀ ਨਿਯਮਿਤ ਤੌਰ ’ਤੇ ਬੈਠਦੇ ਹਨ ਅਤੇ ਨਾ ਹੀ ਦਵਾਈਆਂ ਮਿਲਦੀਆਂ ਹਨ।
ਅੱਜ ਨੌਜਵਾਨ ਭਾਰਤ ਸਭਾ ਵੱਲੋਂ ਮੈਡੀਕਲ ਅਫ਼ਸਰ ਡਾ. ਵੀ.ਕੇ. ਨਾਗਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਸਭਾ ਦੇ ਆਗੂਆਂ ਵਿੱਚ ਯੋਗੇਸ਼, ਮਾਨਵਜੋਤ, ਵੈਭਵ, ਮੁਨੀਸ਼, ਖੁਸ਼ੀ, ਹਰਸ਼ ਆਦਿ ਨੇ ਦੱਸਿਆ ਕਿ ਇੱਥੇ ਹਫ਼ਤੇ ਵਿੱਚ ਪਹਿਲਾਂ ਤਾਂ ਡਾਕਟਰ ਕਦੇ ਕਦਾਈਂ ਹੀ ਆਉਂਦਾ ਹੈ ਅਤੇ ਜੇਕਰ ਆਉਂਦਾ ਹੈ ਤਾਂ ਡਾਕਟਰ ਦਾ ਸਮਾਂ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੁੰਦਾ ਹੈ।
ਨੌਜਵਾਨ ਭਾਰਤ ਸਭਾ ਦੇ ਉਕਤ ਆਗੂਆਂ ਨੇ ਕਿਹਾ ਕਿ ਜੇ ਲੋਕਾਂ ਦੀ ਮੰਗ ਪੂਰੀ ਨਾ ਹੋਈ ਤਾਂ ਨਿਗਮ ਚੋਣਾਂ ਮੌਕੇ ਵੋਟਾਂ ਮੰਗਣ ਲਈ ਆਉਣ ਵਾਲੇ ਉਮੀਦਵਾਰਾਂ ਦਾ ਘਿਰਾਓ ਕੀਤਾ ਜਾਵੇਗਾ।