ਸਰਬਜੀਤ ਸਿੰਘ ਭੱਟੀ
ਲਾਲੜੂ, 24 ਲਾਲੜੂ
ਅੱਜ ਦੁਪਹਿਰ ਕਰੀਬ ਢਾਈ ਵਜੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲੈਹਲੀ ਨੇੜੇ ਝੁੱਗੀ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਦੇ ਚਲਦੇ ਅੱਧੀ ਦਰਜਨ ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਫਾਈਰ ਬਿਰਗੇਡ ਦੀ ਤਿੰਨ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਿਕ ਸੜਕ ਅਤੇ ਲਾਈਨ ਵਿਚਾਲੇ ਲਗਪਗ 50-60 ਪਰਿਵਾਰ ਝੁੱਗੀਆਂ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਤੁਰੰਤ ਲੈਹਲੀ ਪੁਲੀਸ ਚੌਕੀ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਸੂਚਨਾ ਮਿਲਦੇ ਸਾਰ ਫਾਈਰ ਬ੍ਰਿਗੇਡ ਡੇਰਾਬਸੀ, ਨਾਹਰ ਕੰਪਨੀ ਅਤੇ ਸਟੀਲ ਸਟ੍ਰੀਪਸ ਕੰਪਨੀ ਤੋਂ ਤਿੰਨ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਅਤੇ ਅੱਗ ’ਤੇ ਕਾਬੂ ਪਾ ਲਿਆ। ਇਸ ਮੌਕੇ ਹਰਦਿਆਲ ਯਾਦਵ, ਸੰਭੂ ਯਾਦਵ ਸਮੇਤ ਹੋਰ ਅਨੇਕਾਂ ਦੀ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਜਿਨ੍ਹਾ ਵਿੱਚ ਪਿਆ ਹਜ਼ਾਰਾਂ ਰੁਪਏ ਦਾ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਾਮਾਨ ਸੜ ਗਿਆ।