ਐਸ.ਏ.ਐਸ. ਨਗਰ (ਮੁਹਾਲੀ): ਯੂਥ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਮਾਜ ਸੇਵੀ ਆਗੂ ਗੁਰਜੀਤ ਸਿੰਘ ਉਰਫ਼ ਮਾਮਾ ਮਟੌਰ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਅੱਜ ਉਨ੍ਹਾਂ ਸੈਕਟਰ-70 ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਿਆ ਹੈ ਜਿਸ ਦਾ ਉਦਘਾਟਨ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਮੌਜੂਦਗੀ ਵਿੱਚ ਇਲਾਕੇ ਦੇ ਪਤਵੰਤਿਆਂ ਨੇ ਕੀਤਾ। -ਪੱਤਰ ਪ੍ਰੇਰਕ