ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇਥੇ ਮਹਾਰਾਸ਼ਟਰ ਮੰਡਲ ਭਵਨ ਸੈਕਟਰ-19, ਚੰਡੀਗੜ੍ਹ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਕਥਕ ਡਾਂਸਰ ਪੱਲਵੀ ਪਿੰਜੇ ਨੇ ਆਪਣੀ ਟੀਮ ਨਾਲ ਇਥੇ ਗਣਪਤੀ ਉਤਸਵ ਦੇ ਮੌਕੇ ’ਤੇ ਡਾਂਸ ਪੇਸ਼ ਕੀਤਾ। ਉਸ ਨੇ ਇੱਕ ਕਲਾਸੀਕਲ ਡਾਂਸ ਕ੍ਰਮ ਦਿਖਾਇਆ, ਜਿਸ ਵਿੱਚ ਪਾਰਵਤੀ ਤੋਂ ਭਗਵਾਨ ਗਣੇਸ਼ ਦੇ ਵਿਕਾਸ ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਪਰਮ, ਸਾਕਸ਼ੀ, ਅਰਨਾ, ਕਨਹਾਰੀ, ਕੁਨਿਕਾ ਖੁਸ਼ੀ ਅਤੇ ਤਾਨਿਆ ਨੇ ਵੀ ਹਿੱਸਾ ਲਿਆ।