ਚੰਡੀਗੜ੍ਹ: ਸੀਟੀਯੂ ਅਦਾਰੇ ਵਿੱਚੋਂ ਅੱਜ ਪੰਜ ਮੁਲਾਜ਼ਮ ਸੇਵਾਮੁਕਤ ਹੋ ਗਏ। ਇਨ੍ਹਾਂ ਵਿੱਚੋਂ ਇੰਸਪੈਕਟਰ ਗੁਰ ਰਾਜ ਸਿੰਘ ਸੈਕਸ਼ਨ ਸੁਪਰਵਾਈਜ਼ਰ ਦੇ ਅਹੁਦੇ ਤੋਂ, ਗੁਰਮੇਲ ਸਿੰਘ ਦਾਰਾ ਇੰਸਪੈਕਟਰ ਅਤੇ ਸੰਦੇਸ਼ ਕੁਮਾਰੀ, ਸੁਸ਼ਮਾ ਰਾਣੀ, ਸਲੋਚਨਾ ਰਾਣੀ (ਤਿੰਨੋਂ ਸੀਨੀਅਰ ਅਸਿਸਟੈਂਟ ਦੇ ਅਹੁਦਿਆਂ ਤੋਂ) ਸੇਵਾਮੁਕਤ ਹੋਏ। ਸੈਕਟਰ 17 ਵਿੱਚ ਇੰਸਪੈਕਟਰ ਗੁਰਰਾਜ ਸਿੰਘ ਦੀ ਵਿਦਾਇਗੀ ਪਾਰਟੀ ਵਿੱਚ ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ, ਇੰਸਪੈਕਟਰ ਚਰਨ ਸਿੰਘ, ਜਗਦੀਸ਼ ਸਿੰਘ ਸਰਾਓ ਤੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਸ਼ਾਮਿਲ ਹੋਏ। ਯੂਨੀਅਨ ਦੇ ਜਨਰਲ ਸਕੱਤਰ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸੇਵਾਮੁਕਤ ਹੋਏ ਇਨ੍ਹਾਂ ਸਾਰੇ ਕਰਮਚਾਰੀਆਂ ਨੂੰ 7 ਨਵੰਬਰ ਨੂੰ ਡਾਇਰੈਕਟਰ ਦਫ਼ਤਰ ਵਿੱਚ ਰਿਟਾਇਰਮੈਂਟ ਵੈਲਫ਼ੇਅਰ ਕਮੇਟੀ ਵੱਲੋਂ ਸਮਾਗਮ ਕਰਵਾ ਕੇ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ। -ਪੱਤਰ ਪ੍ਰੇਰਕ