ਪੰਚਕੂਲਾ: ਸੈਕਟਰ-4 ਸਥਿਤ ਕਰਿਆਨਾ ਸਟੋਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਤੁਰੰਤ ਕਰਿਆਣਾ ਸਟੋਰ ਦੇ ਮਾਲਕ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਅਫ਼ਸਰ ਤਰਸੇਮ ਸਿੰਘ ਨੇ ਦੱਸਿਆ ਕਿ ਅੱਗ ਵਿੱਚ ਦੂਜੀ ਮੰਜ਼ਿਲ ਉੱਤੇ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਦੂਜੀ ਅੱਗ ਬਰਵਾਲਾ ਸਥਿਤ ਪ੍ਰੀਮੀਅਮ ਕੰਪਿਊਟਰ ਇੰਸਟੀਚਿਊਟ ਵਿੱਚ ਲੱਗੀ। ਰਾਹ ਜਾਂਦੇ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਕੰਪਿਊਟਰ ਸੈਂਟਰ ਦੇ ਮਾਲਕ ਨੂੰ ਦਿੱਤੀ। ਕੰਪਿਊਟਰ ਸੈਂਟਰ ਦੇ ਸੰਚਾਲਕ ਪੰਕਜ ਸ਼ਰਮਾ ਅਨੁਸਾਰ ਸੈਂਟਰ ਵਿੱਚ ਰੱਖੇ ਸਾਰੇ ਕੰਪਿਊਟਰ ਇੱਥੋਂ ਤੱਕ ਕੇ ਸੈਂਟਰ ਦੇ ਏਸੀ ਵੀ ਸੜ ਕੇ ਸੁਆਹ ਹੋ ਗਏ। -ਪੱਤਰ ਪ੍ਰੇਰਕ