ਪੀ.ਪੀ. ਵਰਮਾ
ਪੰਚਕੂਲਾ, 6 ਅਪਰੈਲ
ਟ੍ਰਾਇਸਿਟੀ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀਆਂ ਜਾਂਦੀਆਂ ਕਥਿਤ ਵਧੀਕੀਆਂ ਖ਼ਿਲਾਫ਼ ਪੰਚਕੂਲਾ ਦੇ ਵਕੀਲਾਂ ਨੇ ‘ਜਨ ਸ਼ਕਤੀ ਵੁਆਇਸ’ ਸੰਗਠਨ ਕਾਇਮ ਕੀਤਾ ਹੈ। ਸੰਗਠਨ ਦੇ ਕੌਮੀ ਕਰਵੀਨਰ ਰਣਧੀਰ ਸਿੰਘ ਵਦਰਾਨ ਨੇ ਇੱਥੇ ਸਾਥੀ ਵਕੀਲਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਲਈਆਂ ਜਾਂਦੀਆਂ ਵਧੇਰੇ ਫ਼ੀਸਾਂ ਤੇ ਦਾਖਲਿਆਂ ਦੌਰਾਨ ਇੱਕੋ ਦੁਕਾਨ ਤੋਂ ਲਈ ਜਾਣ ਵਾਲੀ ਸਕੂਲੀ ਵਰਦੀ ਅਤੇ ਕਿਤਾਬਾਂ ਰਾਹੀ ਬੱਚਿਆਂ ਦੇ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਇਹ ਲੁੱਟ ਬੰਦ ਹੋਣੀ ਚਾਹੀਦੀ ਹੈ। ਇਸ ਖ਼ਿਲਾਫ਼ ਉਹ ਹਰਿਆਣਾ ਦੇ ਮੁੱਖ ਚੀਫ ਸਕੱਤਰ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਗੇ। ਵਦਰਾਨ ਨੇ ਕਿਹਾ ਕਿ ‘ਜਨ ਸ਼ਕਤੀ ਵੁਆਇਸ’ ਇਸ ਲੁੱਟ ਖਸੁੱਟ ਦਾ ਵਿਰੋਧ ਕਰਦੀ ਹੈ ਤੇ ਅਜਿਹੇ ਸਕੂਲਾਂ ਦੀ ਰਜਿਸਟਰੇਸ਼ਨ ਰੱਦ ਹੋਣੀ ਚਾਹੀਦੀ ਹੈ।