ਚੰਡੀਗੜ੍ਹ: ‘ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ’ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਕਲਾ ਭਵਨ ਦੇ ਵਿਹੜੇ ਇੰਗਲੈਂਡ ਵਾਸੀ ਸ਼ਾਇਰ ਰਾਜਿੰਦਰਜੀਤ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਰਾਜਿੰਦਰਜੀਤ ਨੇ ਤਰੁੰਨਮ ਵਿਚ ਆਪਣੀਆਂ ਚੋਣਵੀਆਂ ਗ਼ਜ਼ਲਾਂ ਸੁਣਾਈਆਂ। ਸ਼ਾਇਰ ਤੇ ਆਲੋਚਕ ਡਾ. ਸ਼ਮਸ਼ੇਰ ਮੋਹੀ ਨੇ ਕਿਹਾ ਕਿ ਰਾਜਿੰਦਰਜੀਤ ਸਹਿਜ ਨਾਲ ਲਿਖਣ ਵਾਲਾ ਸ਼ਾਇਰ ਹੈ। ਸਹਿਜਤਾ ਹੀ ਇਸ ਦਾ ਮੀਰੀ ਗੁਣ ਹੈ। ਮੁੱਖ ਮਹਿਮਾਨ ਤੇਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ਼ਾਇਰੀ ਦੇਖਣ ਦੇ ਕਈ ਦਰ ਖੋਲ੍ਹ ਦਿੰਦੀ ਹੈ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ। ਇਸ ਮੌਕੇ ਡਾ. ਪ੍ਰਵੀਨ, ਡਾ. ਦਵਿੰਦਰ ਸਿੰਘ ਬੋਹਾ, ਸਕੂਲ ਦੇ ਸਰਪ੍ਰਸਤ ਡਾ. ਮਨਮੋਹਨ, ਸ਼ਾਇਰ ਬਰਜਿੰਦਰ ਚੌਹਾਨ, ਜੈਨਿੰਦਰ ਚੌਹਾਨ, ਸ੍ਰੀ ਰਾਮ ਅਰਸ਼, ਸ਼ਬਦੀਸ਼, ਤਸਕੀਨ, ਦੀਪਕ ਚਨਾਰਥਲ, ਸੁਰਜੀਤ ਸੁਮਨ, ਪਾਲ ਅਜਨਬੀ, ਗੁਰਮੀਤ ਸਿੰਗਲ, ਸਿਮਰਨਜੀਤ ਗਰੇਵਾਲ, ਸ਼ਾਇਰ ਭੱਟੀ, ਭਗਤ ਰਾਮ ਰੰਗਾੜਾ ਆਦਿ ਹਾਜ਼ਰ ਸਨ। -ਸਾਹਿਤ ਪ੍ਰਤੀਨਿਧ