ਪੰਚਕੂਲਾ: ਬੇਲਾ ਵਿਸ਼ਟਾ ਹੋਟਲ ਵਿੱਚ ‘ਚਿੱਕ ਫੇਅਰ ਮੇਲੇ’ ਦੌਰਾਨ ਇੱਕ ਦਿਨ ਦੀ ਲਗਾਈ ਪ੍ਰਦਰਸ਼ਨੀ ਵਿੱਚ 2500 ਲੋਕਾਂ ਨੇ ਸ਼ਿਰਕਤ ਕੀਤੀ। ਇੱਕ ਦਿਨ ਦੀ ਇਸ ਪ੍ਰਦਰਸ਼ਨੀ ਵਿੱਚ ਬੀਤੇ ਇੱਕ ਸਾਲ ਦਾ ਰਿਕਾਰਡ ਤੋੜਿਆ। ਪ੍ਰਦਰਸ਼ਨੀ ਦੇ ਪ੍ਰਬੰਧਕ ਅੰਬਿਕਾ ਛਾਬੜਾ, ਕ੍ਰਿਤੀਕਾ, ਸ਼੍ਰੀਸ਼ਟੀ ਆਂਚਲ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 35 ਸਟਾਲ ਲਗਾਏ ਹੋਏ ਸਨ। ਅੰਬਿਕਾ ਛਾਬੜਾ ਨੇ ਦੱਸਿਆ ਇਨ੍ਹਾਂ ਸਟਾਲਾਂ ਵਿੱਚ ਜ਼ਿਆਦਾ ਸਟਾਲ ਕੱਪੜਿਆਂ ਅਤੇ ਗਹਿਣਿਆਂ ਦੇ ਸਨ। ਕੱਪੜਿਆਂ ਦੇ ਸਟਾਲਾਂ ਵਿੱਚ ਪਟਿਆਲਾ ਦੀਆਂ ਫੁਲਕਾਰੀਆਂ, ਕੱਪੜਿਆਂ ਦੀ ਕਢਾਈ (ਬਾਗ) ਦੀ ਸਭ ਤੋਂ ਵੱਧ ਖਰੀਦਦਾਰੀ ਹੋਈ। ਮੇਲੇ ਦੀਆਂ ਕਰਾਫਟ ਦੀਆਂ ਦੁਕਾਨਾਂ ਉੱਤੇ ਵੀ ਵਧੇਰੇ ਭੀੜ ਰਹੀ। ਇਹ ਪ੍ਰਦਰਸ਼ਨੀ ਟੱਚਸ਼ੋਅ ਇੰਡੀਆਂ ਵੱਲੋਂ ਲਗਾਈ ਗਈ ਸੀ। ਡਾਇਰੈਕਟਰ ਅੰਬਿਕਾ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਹੁਣ ਜਲਦੀ ਹੀ ਕ੍ਰਿਸਮਸ ਦੇ ਮੌਕੇ ਫਿਰ ਪ੍ਰਦਰਸ਼ਨੀ ਲਗਾਈ ਜਾਵੇਗੀ। -ਪੱਤਰ ਪ੍ਰੇਰਕ