ਪੱਤਰ ਪ੍ਰੇਰਕ
ਖਰੜ, 18 ਅਕਤੂਬਰ
ਹਿਮਾਚਲੀ ਜਨਹਿਤ ਮਹਾਸਭਾ ਪੰਜਾਬ ਵੱਲੋਂ ਇੱਥੇ ਸਮਾਗਮ ਕਰਵਾਇਆ ਗਿਆ ਅਤੇ ਮੈਂਬਰਾਂ ਨੂੰ ਸਨਾਖ਼ਤੀ ਕਾਰਡ/ ਲਾਭ ਪੱਤਰ ਵੰਡੇ ਗਏ। ਪ੍ਰੋਗਰਾਮ ਦੀ ਪ੍ਰਧਾਨਗੀ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਕੌਰ, ਕੌਂਸਲਰ ਮਾਨ ਸਿੰਘ ਅਤੇ ਪਰਮਿੰਦਰ ਸਿੰਘ ਲੌਂਗੀਆ ਨੇ ਕੀਤੀ। ਕਾਰਜਸਾਧਕ ਅਫਸਰ ਰਾਜੇਸ਼ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਭਾ ਦੇ ਸਿਹਤ ਵਿੰਗ ਦੇ ਪ੍ਰਧਾਨ ਡਾ. ਸਚਿਨ ਵਰਮਾ ਤੇ ਡਾ. ਰਜਨੀਸ਼ ਦੀ ਟੀਮ ਭਵਿੱਖ ਦੇ ਪ੍ਰਾਜੈਕਟਾਂ ਨੂੰ ਬਿਹਤਰ ਮਿਆਰਾਂ ’ਤੇ ਲਿਆਉਣ ਦਾ ਸੱਦਾ ਦਿੱਤਾ। ਇਸ ਮੌਕੇ ਲਾਲ ਸਾਸ਼ਤਰੀ, ਡਾ. ਸਚਿਨ ਵਰਮਾ, ਰਾਜਿੰਦਰ ਸ਼ਰਮਾ ਅਤੇ ਦਿਵਾਕਰ ਰਤਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।