ਪੱਤਰ ਪ੍ਰੇਰਕ
ਮੋਰਿੰਡਾ, 30 ਦਸੰਬਰ
ਖੰਡ ਮਿੱਲ ਮੋਰਿੰਡਾ ਵੱਲੋਂ ਚੇਅਰਮੈਨ ਖੁਸ਼ਹਾਲ ਸਿੰਘ ਦਤਾਰਪੁਰ ਦੀ ਅਗਵਾਈ ਹੇਠ ਅੱਠਵਾਂ ਆਮ ਇਜਲਾਸ ਕਰਵਾਇਆ ਗਿਆ। ਇਸ ਮੌਕੇ ਮਿੱਲ ਦੀ ਮੌਜੂਦਾ ਕਾਰਗੁਜ਼ਾਰੀ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਚੇਅਰਮੈਨ ਖੁਸ਼ਹਾਲ ਸਿੰਘ ਦਤਾਰਪੁਰ ਨੇ ਕਿਹਾ ਕਿ ਬੋਰਡ ਆਫ਼ ਡਾਇਰੈਕਟਰਜ਼, ਮਿੱਲ ਅਧਿਕਾਰੀਆਂ, ਕਰਮਚਾਰੀਆਂ ਤੇ ਕਿਸਾਨਾਂ ਦੇ ਸਹਿਯੋਗ ਸਦਕਾ ਮਿੱਲ ਦੀ ਕਾਰਗੁਜ਼ਾਰੀ ਕਾਫ਼ੀ ਵਧੀਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਖੰਡ ਮਿੱਲ ਆਪਣੀ ਪਿੜਾਈ ਸਮਰੱਥਾ ਤੋਂ ਉੱਪਰ ਕਪੈਸਿਟੀ ਯੂਟੀਲਾਈਜੇਸ਼ਨ ’ਤੇ ਕੰਮ ਕਰ ਰਹੀ ਹੈ। ਇਸ ਮੌਕੇ ਸੱਤਵੇਂ ਆਮ ਇਜਲਾਸ ਦੀ ਕਾਰਵਾਈ ’ਤੇ ਕੀਤੇ ਗਏ ਅਮਲ ਦੀ ਰਿਪੋਰਟ ਅਤੇ ਸਾਲ 2019-20 ਦੇ ਨਫਾ-ਨੁਕਸਾਨ ਨੂੰ ਪ੍ਰਵਾਨਗੀ ਦਿੱਤੀ ਗਈ। ਜਨਰਲ ਮੈਨੇਜਰ ਕੰਵਲਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੁਣੇ ਹੋਏ ਮੈਂਬਰ ਦਲਜੀਤ ਸਿੰਘ ਜਨਰਲ ਮੈਨੇਜਰ, ਗੁਰਦੀਪ ਸਿੰਘ ਸਹਾਇਕ ਰਜਿਸਟਰਾਰ, ਜਸਮੇਲ ਸਿੰਘ ਗੰਢੂਆਂ ਡਾਇਰੈਕਟਰ, ਹਰਪਾਲ ਸਿੰਘ ਬਮਨਾੜਾ ਡਾਇਰੈਕਟਰ, ਗੁਰਮੁੱਖ ਸਿੰਘ ਹਿੰਮਤਪੁਰਾ ਡਾਇਰੈਕਟਰ ਹਾਜ਼ਰ ਸਨ।