ਚੰਡੀਗੜ੍ਹ: ਸਥਾਨਕ ਪੰਜਾਬ ਇੰਜਨੀਅਰਿੰਗ ਕਾਲਜ ਦਾ ਨਵਾਂ ਡਾਇਰੈਕਟਰ ਡਾ. ਬਲਦੇਵ ਸੇਤੀਆ ਨੂੰ ਨਿਯੁਕਤ ਕੀਤਾ ਹੈ। ਸ੍ਰੀ ਸੇਤੀਆ 2006 ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੌਜੀ, ਕੁਰੂਕਸ਼ੇਤਰ ਦੇ ਸਿਵਲ ਇੰਜਨੀਅਰਿੰਗ ਵਿਭਾਗ ਵਿੱਚ ਬਤੌਰ ਪ੍ਰੋਫੈ਼ਸਰ ਸੇਵਾਵਾਂ ਨਿਭਾਅ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 1985 ਵਿੱਚ ਸਿਵਲ ਇੰਜਨੀਅਰਿੰਗ ਦੀ ਗ੍ਰੈਜੂਏਸ਼ਨ ਅਤੇ 1992 ਵਿੱਚ ਜਲ ਸਰੋਤ ਇੰਜਨੀਅਰਿੰਗ ਦੀ ਪੋਸਟ ਗ੍ਰੈਜੂਏਸ਼ਨ ਇੰਜਨੀਅਰਿੰਗ ਕਾਲਜ ਕੁਰੂਕਸ਼ੇਤਰ ਤੋਂ ਕੀਤੀ ਸੀ। ਉਨ੍ਹਾਂ 1998 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ ਕਾਨਪੁਰ ਤੋਂ ਪੀਐੱਚਡੀ ਕੀਤੀ ਹੈ। -ਟਨਸ