ਲਾਲੜੂ: ਇਲਾਕਾ ਵਾਸੀਆਂ ਨੇ ਹਲਕੇ ਵਿੱਚ ਬਣੇ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਲਈ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾ ਸੇਵਾ ਕੇਂਦਰਾਂ ਦੇ ਚੱਲਣ ਨਾਲ ਆਮ ਲੋਕਾਂ ਨੂੰ ਦੂਰ ਦਰਾਡੇ ਜਾ ਕੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਉਨ੍ਹਾਂ ਤੋਂ ਸੇਵਾਂ ਕੇਂਦਰਾਂ ਨੂੰ ਚਾਲੂ ਕੀਤੇ ਜਾਣ ਦੀ ਮੰਗ ਕੀਤੀ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਜੌਲਾ ਕਲਾਂ, ਜੜੌਤ, ਸਮਗੋਲੀ, ਮੁਕੰਦਪੁਰ, ਭਗਵਾਸੀ, ਬੱਲੋਪੁਰ, ਹੰਡੇਸਰਾ ਸਮੇਤ ਅਨੇਕਾ ਪਿੰਡਾਂ ਵਿੱਚ ਪਿਛਲੀ ਸਰਕਾਰ ਸਮੇਂ ਸੇਵਾ ਕੇਂਦਰ ਬਣਾਏ ਗਏ ਸਨ, ਪਰ ਇਹ ਸੇਵਾ ਕੇਂਦਰ ਅਜੇ ਤੱਕ ਚੱਲੇ ਨਹੀਂ। ਇਲਾਕਾ ਵਾਸੀਆਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਉਹ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ।