ਪੀ.ਪੀ. ਵਰਮਾ
ਪੰਚਕੂਲਾ, 10 ਅਪਰੈਲ
ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਨੇ ਕਿਹਾ ਕਿ ਭਵਨ ਵਿਦਿਆਲਿਆ ਸਕੂਲ ਪੰਚਕੂਲਾ ਵੱਲੋਂ ਫੀਸਾਂ ਵਿੱਚ ਕੀਤਾ 140 ਫ਼ੀਸਦ ਵਾਧਾ ਗ਼ਰੀਬ ਵਰਗ ਦੇ ਬੱਚਿਆਂ ਲਈ ਸਦਮਾ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਖੋਹਣ ਦੀ ਕੋਸ਼ਿਸ਼ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਪਾਰਟੀ ਵਰਕਰਾਂ ਸਣੇ ਭਵਨ ਵਿਦਿਆਲਿਆ ਸਕੂਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
ਪੰਚਕੂਲਾ ਸਿਟੀ ਕੌਂਸਲ ਦੇ ਸਾਬਕਾ ਮੁਖੀ ਰਵਿੰਦਰ ਰਾਵਲ ਨੇ ਕਿਹਾ ਕਿ ਇਸ ਸਕੂਲ ਲਈ ਜਗ੍ਹਾ ਗ਼ਰੀਬ ਬੱਚਿਆਂ ਵਿਸ਼ੇਸ਼ ਰਿਆਇਤਾਂ ਦੇਣ ਦੀ ਗੱਲ ਤੋਂ ਬਾਅਦ ਦਿੱਤੀ ਗਈ ਸੀ ਪਰ ਸਕੂਲ ਹੁਣ ਅਜੀਬ ਫ਼ੈਸਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਕੰਵਰਪਾਲ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਸਕੂਲ ਤੋਂ ਕੀਤੀ ਫੀਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਸ਼ਰਮਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਹੁੱਡਾ ਤੇ ਹੇਮੰਤ ਕਿੰਗਰ ਨੇ ਕਿਹਾ ਕਿ ਇਸ ਵੱਡਾ ਸੱਤਿਆਗ੍ਰਹਿ ਹੋਵੇਗਾ।