ਜਗਮੋਹਨ ਸਿੰਘ
ਰੂਪਨਗਰ, 31 ਜੁਲਾਈ
ਰੋਟਰੀ ਕਲੱਬ ਰੂਪਨਗਰ ਦੇ 44ਵੇਂ ਪ੍ਰਧਾਨ ਪਰਮਿੰਦਰ ਕੁਮਾਰ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਰੋਟਰੀ ਜ਼ਿਲ੍ਹਾ 3080 ਦੇ ਸਾਬਕਾ ਗਵਰਨਰ ਅਤੇ ਪੰਜਾਬ ਬੁਨਿਆਦੀ ਢਾਂਚਾ ਰੈਗੂਲੇਟਰੀ ਅਧਿਕਾਰ ਕਮਿਸ਼ਨ ਦੇ ਮੇਂਬਰ ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਮ੍ਹਾਂ ਰੋਸ਼ਨ ਕਰਨ ਉਪਰੰਤ ਬੁਲਾਰਿਆਂ ਨੇ ਰੋਟਰੀ ਕਲੱਬ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਦਿੱਤੀ, ਜਿਸ ਉਪਰੰਤ ਨਵੇਂ ਚੁਣੇ ਪ੍ਰਧਾਨ ਪਰਮਿੰਦਰ ਕੁਮਾਰ ਨੂੰ ਰੋਟਰੀ ਕਾਲਰ ਪਹਿਨਾਂ ਕੇ ਤਾਜਪੋਸ਼ੀ ਕੀਤੀ ਗਈ।ਉਨ੍ਹਾਂ ਆਪਣੀ ਨਵੀਂ ਟੀਮ ਦੇ ਮੈਂਬਰਾਂ ਨਾਲ ਸਮਾਗਮ ਵਿੱਚ ਸ਼ਾਮਲ ਲੋਕਾਂ ਦਾ ਤੁਆਰਫ ਕਰਵਾਉਂਦਿਆਂ ਦੱਸਿਆ ਕਿ ਡਾ. ਭੀਮ ਸੈਨ ਅਤੇ ਡਾ. ਊਸ਼ਾ ਭਾਟੀਆ ਉਪ ਪ੍ਰਧਾਨ, ਜੇਕੇ ਭਾਟੀਆ ਡਾਇਰੈਕਟਰ ਕਮਿਊਨਿਟੀ ਸੇਵਾਵਾਂ, ਨਰਿੰਦਰ ਭੋਲਾ ਕਲੱਬ ਗਤੀਵਿਧੀਆਂ, ਡਾ. ਬੀਪੀਐੱਸ ਪਰਮਾਰ ਵੋਕੇਸ਼ਨਲ ਸੇਵਾਵਾਂ, ਡੀਐੱਸ ਦਿਓਲ ਅੰਤਰਰਾਸ਼ਟਰੀ ਸੇਵਾਵਾਂ, ਅਮਰ ਰਾਜ ਸੈਣੀ ਕਲੱਬ ਟ੍ਰੇਨਰ, ਅਜੇ ਤਲਵਾੜ ਸਕੱਤਰ ਤੇ ਜਸਵਿੰਦਰਜੀਤ ਸਿੰਘ ਖਜ਼ਾਨਚੀ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾਉਣਗੇ। ਡਾ. ਆਰਐੱਸ ਪਰਮਾਰ ਤੇ ਚੇਤਨ ਅਗਰਵਾਲ ਸਲਾਹਕਾਰ ਦੀ ਭੂਮਿਕਾ ਨਿਭਾਉਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਵੱਲੋਂ ਮੁੱਖ ਮਹਿਮਾਨ ਨੂੰ ਰੋਟਰੀ ਫਾਊਂਡੇਸ਼ਨ ਲਈ 1100 ਅਮਰੀਕੀ ਡਾਲਰ ਦੇ ਬਰਾਬਰ ਰਕਮ ਦਾ ਚੈੱਕ ਭੇਟ ਕੀਤਾ ਗਿਆ। ਸਮਾਗਮ ਦੇ ਅੰਤ ਤੇ ਡਾ. ਨਮਰਤਾ ਪਰਮਾਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਰੋਟੇਰੀਅਨ ਪ੍ਰਭਜੀਤ ਸਿੰਘ ਨੇ ਕੀਤਾ।