ਹਰਜੀਤ ਸਿੰਘ
ਡੇਰਾਬੱਸੀ, 19 ਜਨਵਰੀ
ਹਲਕਾ ਡੇਰਾਬੱਸੀ ਵਿੱਚ ਕਾਂਗਰਸ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਟਿਵਾਣਾ ਤੇ ਇੰਟਕ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਬਾਜਵਾ ਸਾਥੀਆਂ ਸਣੇ ਅਕਾਲੀ ਦਲ ’ਚ ਸ਼ਾਮਲ ਹੋ ਗਏ। ਟਿਵਾਣਾ ਦੇ ਪਿੰਡ ਈਸਾਪੁਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਐੱਨ.ਕੇ. ਸ਼ਰਮਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਚਰਨਜੀਤ ਟਿਵਾਣਾ ਨੇ ਦੱਸਿਆ ਕਿ ਹੁਣ ਉਹ ਕਾਂਗਰਸ ਵਿੱਚ ਘੁਟਣ ਮਹਿਸੂਸ ਕਰ ਰਹੇ ਸਨ। ਟਿਵਾਣਾ ਨੇ ਕਾਂਗਰਸ ਦੇ ਹਲਕਾ ਇੰਚਾਰਜ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਮਾੜੀ ਰਾਜਨੀਤੀ ਕਾਰਨ ਕਾਂਗਰਸ ਦੇ ਟਕਸਾਲੀ ਆਗੂਆਂ ਨੂੰ ਜ਼ਲੀਲ ਹੋਣਾ ਪੈ ਰਿਹਾ ਹੈ। ਇਸ ਮੌਕੇ ਵਿਧਾਇਕ ਸ਼ਰਮਾ ਨੇ ਚਰਨਜੀਤ ਟਿਵਾਣਾ ਨੂੰ ਵਪਾਰ ਵਿੰਗ ਸੂਬੇ ਦਾ ਸੀਨੀ. ਮੀਤ ਪ੍ਰਧਾਨ, ਦਲਜੀਤ ਬਾਜਵਾ ਨੂੰ ਸੀਨੀ. ਵਾਈਸ ਪ੍ਰਧਾਨ ਜ਼ਿਲ੍ਹਾ ਮੁਹਾਲੀ ਤੇ ਜਗਮੀਤ ਸਿੰਘ ਲੱਕੀ (ਭਾਰਤ ਕੇਸਰੀ) ਨੂੰ ਯੂਥ ਅਕਾਲੀ ਦਲ ਜ਼ਿਲ੍ਹੇ ਦਾ ਸੀਨੀ. ਮੀਤ ਪ੍ਰਧਾਨ ਥਾਪਿਆ ਗਿਆ।