ਪੱਤਰ ਪ੍ਰੇਰਕ
ਖਰੜ, 11 ਸਤੰਬਰ
ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਝੁੰਗੀਆਂ ਵਿੱਚ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਗੰਦੇ ਪਾਣੀ ਨਾਲ ਭਰੀਆਂ ਨਾਲੀਆਂ ’ਚੋਂ ਨਿਕਲ ਰਹੀਆਂ ਹਨ, ਜਿਸ ਕਾਰਨ ਇਹ ਪਾਣੀ ਪੀਣ ਵਾਲੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਸਬੰਧੀ ਇੱਥੋਂ ਦੇ ਵਪਾਰੀ ਅਰੁਣ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਹੈ ਕਿ ਕਈ ਥਾਵਾਂ ’ਤੇ ਇਹ ਪਾਈਪਾਂ ਸੀਵਰੇਜ ਦੀਆਂ ਪਾਈਪਾਂ ਅਤੇ ਗੰਦੀਆਂ ਨਾਲੀਆਂ ਵਿੱਚੋਂ ਨਿਕਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਪਾਈਪਾਂ ’ਚ ਗੰਦਾ ਪਾਣੀ ਰਲ ਰਿਹਾ ਹੋਵੇ। ਨਗਰ ਕੌਸਲ ਦੇ ਮਿਊਂਸੀਪਲ ਇੰਜਨੀਅਰ ਵਿਨੈ ਮਹਾਜਨ ਨੇ ਕਿਹਾ ਕਿ ਉਹ ਤੁਰੰਤ ਇਸ ਸਬੰਧੀ ਕਾਰਵਾਈ ਕਰਨਗੇ।