ਸਕਾਰਪੀਓ ਤੇ ਜੇਸੀਬੀ ਦੀ ਟੱਕਰ; ਨੌਜਵਾਨ ਹਲਾਕ, ਸਾਥੀ ਜ਼ਖ਼ਮੀ

ਸਕਾਰਪੀਓ ਤੇ ਜੇਸੀਬੀ ਦੀ ਟੱਕਰ; ਨੌਜਵਾਨ ਹਲਾਕ, ਸਾਥੀ ਜ਼ਖ਼ਮੀ

ਹਾਦਸੇ ਕਾਰਨ ਨੁਕਸਾਨੀ ਸਕਾਰਪੀਓ ਗੱਡੀ। -ਫੋਟੋ: ਨਿਤਿਨ ਮਿੱਤਲ

ਹਰਜੀਤ ਸਿੰਘ
ਜ਼ੀਰਕਪੁਰ, 17 ਸਤੰਬਰ

ਜ਼ੀਰਕਪੁਰ-ਪੰਚਕੂਲਾ  ਸੜਕ ’ਤੇ ਲੰਘੀ ਦੇਰ ਰਾਤ ਰੇਲਵੇ ਓਵਰਬਰਿੱਜ ’ਤੇ ਗਲਤ ਦਿਸ਼ਾ ਤੋਂ ਆ ਰਹੀ ਜੇਸੀਬੀ ਦੀ ਸਕਾਰਪੀਓ ਗੱਡੀ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ  ਸਕਾਰਪੀਓ ਚਾਲਕ ਦੀ ਮੌਤ ਹੋ ਗਈ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ।  ਪੁਲੀਸ ਅਨੁਸਾਰ ਸੋਲਨ ਦਾ ਵਸਨੀਕ ਅਕੁੰਰ ਸਿੰਗਲ (35) ਅਤੇ ਅਰਵਿੰਦ ਕੁਮਾਰ ਆਪਣੇ  ਕਾਰੋਬਾਰ ਦੇ ਸਬੰਧ ਵਿੱਚ ਲੰਘੀ ਰਾਤ ਕਰੀਬ ਡੇਢ ਵਜੇ ਗੰਗਾਨਗਰ ਤੋਂ ਵਾਪਸ  ਸੋਲਨ ਜਾ ਰਹੇ ਸਨ। ਜਦੋਂ ਉਹ ਰੇਲਵੇ ਓਵਰਬਰਿਜ ’ਤੇ ਪੁੱਜੇ  ਤਾਂ ਜੇਸੀਬੀ ਅਤੇ ਸਕਾਰਪੀਓ  ਗੱਡੀ ਵਿੱਚ ਟੱਕਰ ਹੋ ਗਈ। ਹਾਦਸਾ ਕਾਫੀ ਭਿਆਨਕ ਸੀ ਅਤੇ ਸਕਾਰਪਿਓ ਗੱਡੀ ਦੇ ਚਾਲਕ ਅੰਕੁਰ ਸਿੰਗਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜੇਸੀਬੀ ਮਸ਼ੀਨ  ਦਾ ਪੰਜਾ ਊਸ ਦੇ ਸਰੀਰ ਵਿੱਚ ਖੁੱਭ ਗਿਆ ਸੀ। ਰਾਹਗੀਰਾਂ ਦੀ  ਮਦਦ ਨਾਲ ਦੋਹਾਂ ਨੂੰ ਗੱਡੀ ਵਿੱਚ ਕਾਫੀ ਮੁਸ਼ਕਤ ਮਗਰੋਂ ਬਾਹਰ ਕੱਢ ਕੇ ਪੰਚਕੂਲਾ ਸਿਵਲ  ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਅੰਕੁਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਅਰਵਿੰਦ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਊਸ ਨੂੰ ਚੰਡੀਗੜ੍ਹ ਸੈਕਟਰ 32 ਦੇ  ਹਸਪਤਾਲ ਰੈਫਰ ਕਰ ਦਿੱਤਾ ਗਿਆ। 

ਮਾਮਲੇ ਦੀ ਪੜਤਾਲੀਆ ਅਫਸਰ ਸਹਾਇਕ ਇੰਸਪੈਕਟਰ ਸਤਿੰਦਰ  ਕੌਰ ਨੇ ਦੱਸਿਆ ਕਿ ਜ਼ਖ਼ਮੀ ਅਰਵਿੰਦ ਦੇ ਵਾਰਸਾਂ ਵੱਲੋਂ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਤੋਂ ਰੋਹਤਕ ਦੇ ਪ੍ਰਾਈਵੇਟ  ਹਸਪਤਾਲ ਵਿੱਚ ਰੈਫਰ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਜੇਸੀਬੀ ਚਾਲਕ ਪ੍ਰਮੋਦ ਕੁਮਾਰ ਵਾਸੀ ਸ਼ਿਮਲਾ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਊਸ ਦੇ ਖ਼ਿਲਾਫ਼ ਕੇਸ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ। 

ਹਾਦਸੇ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ; ਇਕ ਜ਼ਖ਼ਮੀ  

ਕੁਰਾਲੀ (ਮਿਹਰ ਸਿੰਘ): ਇਥੇ ਕੌਮੀ ਮਾਰਗ ’ਤੇ ਹੋਏ ਹਾਦਸੇ ਵਿੱਚ ਬੇਕਾਬੂ ਟਿੱਪਰ ਨੇ ਦੋ ਮੋਟਰਸਾਈਕਲਾਂ ਨੂੰ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਦੇਰ ਰਾਤ ਕੁਰਾਲੀ-ਖਰੜ ਸੜਕ ’ਤੇ ਪਿੰਡ ਪਡਿਆਲਾ ਨੇੜੇ ਉਸ ਸਮੇਂ ਹੋਇਆ ਜਦੋਂ ਖਰੜ ਵੱਲ ਆ ਰਿਹਾ ਟਿੱਪਰ ਬੇਕਾਬੂ ਹੋ ਗਿਆ। ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਵਾਸੀ ਪਲਵਾਰ (ਕੁਰੂਕਸ਼ੇਤਰ) ਮੋਟਰਸਾਈਕਲ ’ਤੇ ਆਪਣੀ ਮਾਮੀ ਨਾਲ ਜਾ ਰਿਹਾ ਸੀ। ਪਡਿਆਲਾ ਨੇੜੇ ਊਹ ਪਿਸ਼ਾਬ ਕਰਨ ਲਈ ਰੁਕਿਆ ਤਾਂ ਟਿੱਪਰ ਨੇ ਊਸ ਨੂੰ ਲਪੇਟ ਵਿੱਚ ਲੈ ਲਿਆ ਤੇ ਇਕ ਹੋਰ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਬਿਕਰਜੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਨਿਵਾਸੀ ਪਾਇਲ ਜ਼ਖ਼ਮੀ ਹੋ ਗਏ ਤੇ ਬਿਕਰਮਜੀਤ ਸਿੰਘ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਲੋਕਾਂ ਨੇ ਟਿੱਪਰ ਚਾਲਕ ਨੂੰ ਪਲੀਸ ਦੇ ਹਵਾਲੇ ਕਰ ਦਿੱਤਾ ਹੈ। ਹਾਦਸੇ ਦੀ ਜਾਂਚ ਏਐੱਸਆਈ ਅਵਤਾਰ ਸਿੰਘ ਕਰ ਰਹੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All