ਚੰਡੀਗੜ੍ਹ ਦੀ ਪਹਿਲੀ ‘ਬਿਜਲਈ ਵਾਹਨ ਪਾਲਿਸੀ’ ਦਾ ਖਰੜਾ ਤਿਆਰ

ਚੰਡੀਗੜ੍ਹ ਦੀ ਪਹਿਲੀ ‘ਬਿਜਲਈ ਵਾਹਨ ਪਾਲਿਸੀ’ ਦਾ ਖਰੜਾ ਤਿਆਰ

ਬਿਜਲਈ ਵਾਹਨ ਦੀ ਫਾਈਲ ਫੋਟੋ।

ਮੁਕੇਸ਼ ਕੁਮਾਰ

ਚੰਡੀਗੜ੍ਹ, 25 ਜਨਵਰੀ

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਪਲੇਠੀ ‘ਇਲੈਕਟ੍ਰਿਕ ਵਹੀਕਲ ਪਾਲਿਸੀ’ ਦਾ ਖਰੜਾ ਲਗਪਗ ਤਿਆਰ ਕਰ ਲਿਆ ਹੈ। ਇਸ ਹਫ਼ਤੇ ਇਸ ਖਰੜਾ ਪਾਲਿਸੀ ਨੂੰ ਲੋਕਾਂ ਦੇ ਸੁਝਾਅ ਲਈ ਜਾਰੀ ਕਰ ਦਿੱਤਾ ਜਾਵੇਗਾ। ਖਰੜੇ ਬਾਰੇ ਲੋਕਾਂ ਦੇ ਸੁਝਾਅ ਤੇ ਇਤਰਾਜ਼ ਜਾਣਨ ਮਗਰੋਂ ਪਾਲਿਸੀ ਵਿੱਚ ਲੋੜੀਂਦੀ ਸੋਧ ਕਰ ਕੇ ਅੰਤਿਮ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵਲੋਂ ਅਗਲੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਵਿੱਚ ਅਪਰੈਲ 2022 ਤੋਂ ਸ਼ਹਿਰ ਦੀ ਪਹਿਲੀ ਇਲੈਕਟ੍ਰਿਕ ਵਹੀਕਲ ਪਾਲਿਸੀ ਲਾਂਚ ਕਰਨ ਦੀ ਤਿਆਰੀ ਹੈ। ਪ੍ਰਸ਼ਾਸਨ ਨੇ ਇਲੈਕਟ੍ਰਿਕ ਵਾਹਨਾਂ ’ਤੇ ਸਬਸਿਡੀ ਤੈਅ ਕਰਨ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਵਿੱਚ ਟਰਾਂਸਪੋਰਟ ਸਕੱਤਰ, ਨਗਰ ਨਿਗਮ ਕਮਿਸ਼ਨਰ ਅਤੇ ਕਰੈੱਸਟ ਦੇ ਸੀਈਓ ਸ਼ਾਮਲ ਹਨ। ਇਸ ਕਮੇਟੀ ਨੇ ਇਲੈਕਟ੍ਰਿਕ ਵਾਹਨਾਂ ਦੀ ਸ਼੍ਰੇਣੀ ਮੁਤਾਬਕ ਸਬਸਿਡੀ ਰਾਸ਼ੀ ਤੈਅ ਕਰ ਦਿੱਤੀ ਹੈ। ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਹੀ ਇਨ੍ਹਾਂ ਵਾਹਨਾਂ ਨੂੰ ਖਰੀਦਣ ਵਾਲੇ ਵਾਹਨ ਚਾਲਕਾਂ ਨੂੰ ਛੋਟ ਦਿੱਤੀ ਜਾਵੇਗੀ। ਪ੍ਰਸ਼ਾਸਨ ਵਲੋਂ ਜਾਰੀ ਕੀਤੀ ਜਾਣ ਵਾਲੀ ਖਰੜਾ ਪਾਲਿਸੀ ਵਿੱਚ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੇ ਫਾਇਦੇ ਵੀ ਦੱਸੇ ਜਾਣਗੇ। ਪਾਲਿਸੀ ਲੋਕਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਲਈ ਉਤਸ਼ਾਹਿਤ ਕਰੇਗੀ। ਚੰਡੀਗੜ੍ਹ ਪ੍ਰਸ਼ਾਸਨ ਇਲੈਕਟ੍ਰਿਕ ਵਾਹਨਾਂ ਦੀ ਖਰੀਦ ’ਤੇ ਵਾਹਨ ਮਾਲਕ ਨੂੰ ਸਬਸਿਡੀ ਦੇਵੇਗਾ। ਹੁਣ ਤੱਕ ਇਲੈਕਟ੍ਰਿਕ ਵਾਹਨਾਂ ’ਤੇ ਸਬਸਿਡੀ ਦੀ ਸਿਖਰਲੀ ਹੱਦ 75 ਹਜ਼ਾਰ ਰੁਪਏ ਸੀ, ਜਿਸ ਨੂੰ ਵਧਾ ਕੇ ਹੁਣ ਡੇਢ ਲੱਖ ਰੁਪਏ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨਵੀਂ ਪਾਲਿਸੀ ਵਿੱਚ ਸਬਸਿਡੀ ਲਈ ਕਾਰਾਂ ਦੀ ਗਿਣਤੀ ਦੀ ਸੀਮਾ ਦੀ ਸ਼ਰਤ ਨੂੰ ਖ਼ਤਮ ਕਰਨ ਜਾ ਰਿਹਾ ਹੈ। ਹੁਣ ਤੱਕ ਪ੍ਰਸ਼ਾਸਨ ਪ੍ਰਤੀ ਸਾਲ ਕਾਰਾਂ ਦੀ ਗਿਣਤੀ ਤੈਅ ਕਰਕੇ ਸਬਸਿਡੀ ਦਿੰਦਾ ਹੈ। ਇਸ ਤੋਂ ਇਲਾਵਾ 15 ਲੱਖ ਤੱਕ ਦੇ ਵਾਹਨਾਂ ਦੀ ਕੀਮਤ ਹੋਣ ਦੀ ਸ਼ਰਤ ਵੀ ਖ਼ਤਮ ਹੋ ਜਾਵੇਗੀ। ਇਲੈਕਟ੍ਰਿਕ ਵਾਹਨਾਂ ਦੇ ਮਾਲਕਾਂ ਨੂੰ ਪਾਰਕਿੰਗ ਫੀਸ ਵਿੱਚ ਵੀ ਮੁਕੰਮਲ ਛੋਟ ਦਿੱਤੀ ਜਾਵੇਗੀ। ਸਰਕਾਰ ਟੌਲ ਚਾਰਜ ਵਿੱਚ ਰਿਆਇਤ ਦੇਣ ’ਤੇ ਵੀ ਵਿਚਾਰ ਕਰ ਰਹੀ ਹੈ। ਨਵੀਂ ਪਾਲਿਸੀ ਤਹਿਤ ਦੋ ਪਹੀਆ ਵਾਹਨ ਨੂੰ ਪ੍ਰਤੀ ਕਿਲੋਵਾਟ ਪੰਜ ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ ਜਦੋਂਕਿ ਵੱਧ ਤੋਂ ਵੱਧ ਸੀਮਾ 30 ਹਜ਼ਾਰ ਰੁਪਏ ਹੋਵੇਗੀ। ਇਸੇ ਤਰ੍ਹਾਂ ਚਾਰ ਪਹੀਆ ਵਾਹਨ ਨੂੰ ਪ੍ਰਤੀ ਕਿਲੋਵਾਟ 10 ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ ਤੇ ਉਪਰਲੀ ਸੀਮਾ ਡੇਢ ਲੱਖ ਰੁਪਏ ਰਹੇਗੀ। ਤਿੰਨ ਪਹੀਆ ਵਾਹਨ - ਈ-ਰਿਕਸ਼ਾ, ਈ-ਕਾਰਟ , ਈ-ਆਟੋ ਲਈ ਵੱਧ ਤੋਂ ਵੱਧ 30 ਹਜ਼ਾਰ ਰੁਪਏ ਤੱਕ ਸਬਸਿਡੀ ਹੋਵੇਗੀ।

ਹਰ ਸੈਕਟਰ ’ਚ ਸਥਾਪਤ ਹੋਵੇਗਾ ਚਾਰਜਿੰਗ ਸਟੇਸ਼ਨ

ਸ਼ਹਿਰ ਦੇ ਹਰ ਸੈਕਟਰ ਵਿੱਚ ਇੱਕ ਚਾਰਜਿੰਗ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ। ਇਸ ਤਰ੍ਹਾਂ ਸ਼ਹਿਰ ਵਿੱਚ ਲਗਪਗ 50 ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। ਕੇਂਦਰ ਸਰਕਾਰ ਨੇ ‘ਫੇਮ’ ਸਕੀਮ ਤਹਿਤ ਚੰਡੀਗੜ੍ਹ ਲਈ 70 ਚਾਰਜਿੰਗ ਸਟੇਸ਼ਨ ਮਨਜ਼ੂਰ ਕੀਤੇ ਹਨ। ਇਨ੍ਹਾਂ ਵਿਚੋਂ ਪਹਿਲਾਂ 37 ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਕੰਮ ਵੀ ਅਲਾਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ਚਾਰਜਿੰਗ ਸਟੇਸ਼ਨਾਂ ’ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਰਜ ਹੋ ਸਕਣਗੇ। ਸ਼ਹਿਰ ਦੀਆਂ ਪਾਰਕਿੰਗਾਂ ਵਿੱਚ ਇਹ ਚਾਰਜਿੰਗ ਪੁਆਇੰਟ ਬਣਾਏ ਜਾ ਰਹੇ ਹਨ। ਕਈ ਥਾਂ ’ਤੇ ਸੋਲਰ ਪਾਵਰ ਪਲਾਂਟ ਲਗਾਏ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All